ਪੰਜਾਬ ਦੇ ਗੈਂਗਸਟਰਾਂ ਦੲ ਸਫਾਇਆ ਕਰਨ ਲਈ ਪੁਲਿਸ ਵਲੋਂ ਲਗਾਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹੁਣ ਖ਼ਬਰ ਇਹ ਸਾਹਮਣੇ ਆਈ ਹੈ ਕਿ ਫਤਿਹਗੜ੍ਹ ਸਾਹਿਬ ‘ਚ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ ਹੋਇਆ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਸ ਐਨਕਾਊਂਟਰ ’ਚ 2 ਗੈਂਗਸਟਰਾਂ ਨੂੰ ਢੇਰ ਕਰ ਦਿੱਤਾ ਗਿਆ ਹੈ, ਜਦਕਿ ਇਕ ਗੈਂਗਸਟਰ ਜ਼ਖਮੀ ਹੋਇਆ ਹੈ।
ਭਾਵੇਂ ਪੁਲਸ ਨੇ ਅਜੇ ਤਕ ਕਿਸੇ ਗੈਂਗਸਟਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਮੁਤਾਬਕ ਇਸ ਐਨਕਾਊਂਟਰ ਵਿਚ ਦੋ ਗੈਂਗਸਟਰ ਢੇਰ ਕਰ ਦਿੱਤੇ ਗਏ ਹਨ। ਇਹ ਮੁਕਾਬਲਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਦੇ ਮੇਨ ਬਾਜ਼ਾਰ ਵਿਚ ਹੋਇਆ ਹੈ। ਇਹ ਐਨਕਾਊਂਟਰ ਏ.ਜੀ.ਟੀ.ਐੱਫ. ਵੱਲੋਂ ਕੀਤਾ ਗਿਆ ਹੈ।