ਇਕ ਵਾਰ ਫਿਰ, ਟਵਿੱਟਰ ਦੇ ਸੀਈਓ ਐਲੋਨ ਮਸਕ ਮਾਈਕਰੋ-ਬਲੌਗਿੰਗ ਸਾਈਟ ਲਈ ਨਵੇਂ ਅਪਡੇਟਾਂ ਦੇ ਨਾਲ ਵਾਪਸ ਆ ਗਏ ਹਨ ਅਤੇ ਇਸ ਵਾਰ ਉਹਨਾਂ ਨੇ ਟਵਿੱਟਰ ਦੇ ਆਈਕੋਨਿਕ ਬਲੂ ਬਰਡ ਲੋਗੋ ਨੂੰ ਬਦਲ ਦਿੱਤਾ ਹੈ। ਜਿਸ ਨੇ web version ‘ਤੇ ਹੋਮ ਬਟਨ ਵਜੋਂ ਕੰਮ ਕੀਤਾ ਹੈ। ਐਲੋਨ ਮਸਕ ਨੇ ਬਲੂ ਬਰਡ ਲੋਗੋ ਨੂੰ “Doge” ਮੀਮ ਦੇ ਨਾਲ ਬਦਲ ਦਿੱਤਾ ਹੈ। ਟਵਿੱਟਰ ਉਪਭੋਗਤਾਵਾਂ ਨੇ ਸੋਮਵਾਰ ਨੂੰ ਟਵਿੱਟਰ ਦੇ ਵੈੱਬ ਸੰਸਕਰਣ ‘ਤੇ ‘ਡੋਜ’ ਮੀਮ ਨੂੰ ਦੇਖਿਆ, ਜੋ Dogecoin cryptocurrency ਦੇ ਲੋਗੋ ਦਾ ਹਿੱਸਾ ਹੈ ਅਤੇ 2013 ਵਿੱਚ ਇੱਕ ਮਜ਼ਾਕ ਵਜੋਂ ਬਣਾਇਆ ਗਿਆ ਸੀ।
ਕੰਪਨੀ ਨੇ ਸੋਮਵਾਰ ਰਾਤ ਨੂੰ ਆਪਣੇ ਲੋਗੋ ‘ਚ ਇਹ ਬਦਲਾਅ ਕੀਤਾ ਹੈ। ਇਸ ਦੇ ਨਾਲ ਡੌਜਕੁਆਇਨ (Dogecoin) ਦੀ ਕੀਮਤ 8 ਫ਼ੀਸਦੀ ਤੱਕ ਵਧ ਗਈ ਹੈ। ਟਵਿੱਟਰ ਦਾ ਲੋਗੋ ਬਦਲਣ ‘ਤੇ ਯੂਜ਼ਰਸ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਇਕ ਪਾਸੇ ਜਿੱਥੇ ਕਈ ਯੂਜ਼ਰਸ ਐਲਨ ਮਸਕ ਦੇ ਇਸ ਕਾਰਨਾਮੇ ਤੋਂ ਹੈਰਾਨ ਹਨ ਤਾਂ ਉਥੇ ਹੀ ਦੂਜੇ ਪਾਸੇ ਕੁਝ ਲੋਕ ਇਸ ਨੂੰ ‘ਪ੍ਰੈਂਕ’ ਵੀ ਸਮਝ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਇਹ ਵੀ ਸਵਾਲ ਕਰ ਰਹੇ ਹਨ ਕਿ ਕੀ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਦੱਸ ਦੇਈਏ ਕਿ ਐਲਨ ਮਸਕ ਸ਼ੁਰੂ ਤੋਂ ਹੀ Dogecoin ਦੇ ਸਮਰਥਕ ਰਹੇ ਹਨ, ਜੋ ਕਿ ਇਕ ਮੀਮ ਕ੍ਰਿਪਟੋਕਰੰਸੀ ਹੈ। ਇਸ ਦੇ ਲੋਗੋ ਵਿੱਚ ਦਿਖਾਈ ਦੇਣ ਵਾਲਾ ਕੁੱਤਾ ਸ਼ਿਬਾ ਇਨੂ ਪ੍ਰਜਾਤੀ ਦਾ ਹੈ।
ਵਰਤਮਾਨ ‘ਚ ਐਲਨ ਮਸਕ ਡੌਜਕੁਆਇਨ ਦੇ ਸਬੰਧ ਵਿੱਚ $ 258 ਮਿਲੀਅਨ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਦੋਸ਼ ਹੈ ਕਿ ਮਸਕ ਨੇ ਡੌਜਕੁਆਇਨ ਨੂੰ ਉਤਸ਼ਾਹਿਤ ਕਰਨ ਲਈ ਇਕ ਪਿਰਾਮਿਡ ਸਕੀਮ ਚਲਾਈ ਸੀ। ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੇ ਵਕੀਲਾਂ ਨੇ ਫਾਈਲਿੰਗ ਵਿੱਚ ਮਸਕ ਦੇ ਟਵੀਟ ਨੂੰ ਇਕ ਮਜ਼ਾਕ ਦੱਸਿਆ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਕੀਲਾਂ ਨੂੰ ਅਦਾਲਤ ਵੱਲੋਂ ਮਸਕ ਦੇ ਟਵੀਟ ਦਾ ਬਚਾਅ ਕਰਨਾ ਪਿਆ ਹੋਵੇ।
ਇਹ ਦੱਸਣਾ ਮਹੱਤਵਪੂਰਨ ਹੈ ਕਿ Doge Image ਸ਼ਿਬੂ ਇਨੂ ਅਤੇ Dogecoin ਬਲਾਕਚੈਨ ਅਤੇ ਕ੍ਰਿਪਟੋਕੁਰੰਸੀ ਦਾ ਪ੍ਰਤੀਕ ਅਤੇ ਲੋਗੋ ਹੈ। ਇਸ ਨੂੰ ਸਾਲ 2013 ਵਿੱਚ ਹੋਰ ਕ੍ਰਿਪਟੋਕਰੰਸੀ ਦੇ ਸਾਹਮਣੇ ਇੱਕ ਮਜ਼ਾਕ ਦੇ ਰੂਪ ਵਿੱਚ ਲਾਂਚ ਕੀਤਾ ਗਿਆ ਸੀ।