ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਵਾਦੀਆਂ ਵਿਖੇ ਹੋ ਰਹੇ ਧਾਰਮਿਕ ਸਮਾਗਮ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਜਦੋਂ ਅੰਮ੍ਰਿਤਪਾਲ ਸਿੰਘ ਤੋਂ ਸਵਾਲ ਕੀਤਾ ਗਿਆ ਕਿ ਅਜਨਾਲਾ ਘਟਨਾਕ੍ਰਮ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਚੁੱਕਿਆ ਜਾ ਰਿਹਾ ਹੈ ਤਾਂ ਇਸ ‘ਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਕਿਉਂ ਬੁਲਾਉਂਦੇ ਹਨ। ਜੇ ਮੇਰੀ ਗ੍ਰਿਫ਼ਤਾਰੀ ਕਰਕੇ ਲਾ ਰਹੇ ਹਨ ਤਾਂ ਉਸਦਾ ਨਾਮ ਬਦਲ ਦੇਣ। ਲੋਕਾਂ ਨੇ ਵੋਟ ਪਾਈ ਹੈ, ਉਨ੍ਹਾਂ ਦੇ ਮੁੱਦੇ ਛੱਡ ਕੇ ਹੋਰ ਮੁੱਦਿਆਂ ‘ਤੇ ਗੱਲ ਕਰ ਰਹੇ ਹਨ। ਆਈਐਸਆਈ ਨਾਲ ਮੀਟਿੰਗ ਦੇ ਸਵਾਲ ‘ਤੇ ਬੋਲਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਮੀਟਿੰਗ ਬਾਰੇ ਉਨ੍ਹਾਂ ਨੂੰ ਤੁਸੀਂ ਪੁਛੋ ਕਿ ਉਹ ਲਾਗੇ ਬੈਠਾ ਸੀ। ਜਦੋਂ ਬੀਬੀ ਪਾਕਿਸਤਾਨ ਤੋਂ ਆ ਕੇ ਪੰਜ ਸਾਲ ਇਥੇ ਬੈਠੀ ਰਹੀ, ਓਦੋਂ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਆਈਐਸਆਈ ਕੀ ਕਰ ਰਹੀ ਹੈ। ਅੰਮ੍ਰਿਤਪਾਲ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਨੂੰ ਚਿੱਟੇ ਨਾਲ ਲੋਕਾਂ ਦੇ ਪੁੱਤ ਮਾਰਨ ਵਾਲਾ ਦੱਸਿਆ ਹੈ।
ਰਾਜਾ ਵੜਿੰਗ ‘ਤੇ ਬੋਲਿਆ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਵਿਧਾਨ ਸਭਾ ਵਿਚ ਮੇਰੀ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਹੈ। ਉਸਦੇ ਆਪਣੇ ਇਲਾਕੇ ‘ਚ ਚਿਟਾ ਵਿਕ ਰਿਹਾ ਹੈ। ਮੇਰੀ ਗ੍ਰਿਫ਼ਤਾਰੀ ਦੀ ਮੰਗ ਤੋਂ ਪਹਿਲਾਂ ਆਪਣੇ ਇਲਾਕੇ ‘ਚ ਆ ਕੇ ਪਹਿਲਾਂ ਚਿਟਾ ਵਿਕਣਾ ਬੰਦ ਕਰਾਵੇ। ਉਸਨੂੰ ਮੁਆਫੀ ਮੰਗਣੀ ਚਾਹਦੀ ਹੈ ਕਿ ਆਪਣੇ ਇਲਾਕੇ ‘ਚ ਚਿਟੇ ‘ਤੇ ਕੰਟਰੋਲ ਨਹੀ ਕਰ ਸਕਿਆ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਸੋਚਣਾ ਪਏਗਾ। ਜਦੋਂ ਜਿੰਮੇਵਾਰੀ ਪੈ ਜਾਏ ਤਾਂ ਭੱਜਣਾ ਨਹੀਂ ਹੈ। ਆਈਲੈਟਸ ਕਰਕੇ ਕੈਨੇਡਾ ਭੱਜ ਰਹੇ ਹਨ , ਓਥੇ ਕੁੱਝ ਨਹੀਂ ਲੱਭਣਾ। ਕੈਨੇਡਾ ਜਾ ਕੇ ਆਪਾ ਵਸ ਜਾਵਾਂਗੇ ਪਰ ਸ੍ਰੀ ਦਰਬਾਰ ਸਾਹਿਬ ਸਾਡੇ ਹੱਥੋਂ ਖੁਸ ਜਾਉ , ਪਹਿਲਾਂ ਹੀ ਬਹੁਤ ਗੁਰਦੁਆਰੇ ਸਾਡੇ ਹੱਥੋਂ ਖੋਹੇ ਜਾ ਚੁਕੇ ਹਨ।