ਇਸ ਪਾਸੇ ਤਾਂ ਸਵਿਧਾਨ ਮੁਤਾਬਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸਿੱਖ ਜਥੇਬੰਦੀਆਂ ਅਤੇ SGPC ਸੰਘਰਸ਼ ਕਰ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਇਸ ਮੰਗ ਵਿਚਾਲੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਬਿਆਨ ਸਾਹਮਣੇ ਆਇਆ ਹੈ। ਜਿਸ ਨੇ ਸਿਆਸਤ ਵਿਚ ਭੂਚਾਲ ਲਿਆ ਦਿੱਤਾ ਹੈ।
ਬੀਤੇ ਦਿਨ ਜਲੰਧਰ ‘ਚ ਲੋਕ ਸਭਾ ਚੋਣਾਂ ਕਾਰਨ ਪਹੁੰਚੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਾਨੂੰ ਬੰਦੀ ਸਿੰਘਾਂ ਦੀ ਕੋਈ ਸੂਚੀ SGPC ਤੋਂ ਨਹੀਂ ਮਿਲੀ ਹੈ। ਕੇਂਦਰ ਦੇ ਕੋਲ ਸਿਰਫ਼ 9 ਨਾਮਾਂ ਦੀ ਲਿਸਟ ਹੈ, ਜਿਸ ਵਿੱਚੋਂ 6 ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਇਕ ਦੀ ਸਜ਼ਾ ਘੱਟ ਕਰਨ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ ਜਦਕਿ ਇਕ ਦਾ ਕੇਸ ਦਿੱਲੀ ਅਤੇ ਇਕ ਹੋਰ ਦਾ ਕੇਸ ਕਰਨਾਟਕ ਵਿਚ ਚੱਲ ਰਿਹਾ ਹੈ।
ਕੇਂਦਰੀ ਮੰਤਰੀ ਸ਼ੇਖਾਵਤ ਨੇ ‘ਆਪ’, ਕਾਂਗਰਸ, ਅਕਾਲੀ ਦਲ ਦੇ ਆਗੂਆਂ ਨੂੰ ਭਾਜਪਾ ‘ਚ ਸ਼ਾਮਲ ਕਰਵਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦਾ ਪਛਾਣ ‘ਚ ਅੱਜ ਚਿੱਟਾ ਅਤੇ ਗੈਂਗਸਟਰ ਜੁੜ ਗਏ ਹਨ। ਪੰਜਾਬ ‘ਚ ਕਾਨੂੰਨੀ ਵਿਵਸਥਾ ਦੀ ਹਾਲਤ ਖ਼ਰਾਬ ਹੈ।