ਵਿਧਾਨ ਸਭਾ ‘ਚ ਸਦਨ ਦੀ ਕਾਰਵਾਈ ਦੌਰਾਨ ਪੰਜਾਬ ਦੇ ਵਿਧਾਇਕਾਂ ਵਲੋਂ ਵੱਖ-ਵੱਖ ਮੁੱਦਿਆਂ ‘ਤੇ ਪੰਜਾਬ ਸਰਕਾਰ ਨੂੰ ਸਵਾਲ ਪੁੱਛ ਜਾ ਰਹੇ ਹਨ। ਇਸ ਦੌਰਾਨ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਹਿਸ ਵੇਖਣ ਨੂੰ ਵੀ ਮਿਲੀ। ਇਸ ਮੌਕੇ ਵਿਰੋਧੀ ਧਿਰ ਨੇਤਾ ਪ੍ਰਤਾਪ ਬਾਜਵਾ ਨੇ ਅੰਮ੍ਰਿਤਪਾਲ ਸਿੰਘ ਸਣੇ ਕਈ ਮੁੱਦਿਆਂ ‘ਤੇ ਪੰਜਾਬ ਸਰਕਾਰ ਨੂੰ ਘੇਰਿਆ। ਅਜਨਾਲਾ ਕਾਂਡ ‘ਤੇ ਬੋਲਦੇ ਹੋਏ ਬਾਜਵਾ ਨੇ ਕਿਹਾ ਕਿ ਜਦੋਂ ਅਜਨਾਲਾ ਕਾਂਡ ਹੋਇਆ ਉਦੋ ਇੰਟੈਲੀਜੈਂਸ ਕਿੱਥੇ ਸੀ। ਅੱਗੇ ਬੋਲਦੇ ਹੋਏ ਬਾਜਵਾ ਨੇ ਵਾਰਿਸ ਪੰਜਾਬ ਵਾਲਿਆਂ ਨੂੰ ਕਿਹਾ ਕਿ ਬੱਚਿਆਂ ਨੂੰ ਏ. ਕੇ.-47 ਦੀ ਬਜਾਏ ਕਲਮ ਦੇਣਾ ਜ਼ਰੂਰੀ ਹੈ।
ਅਜਨਾਲਾ ਕਾਂਡ ‘ਤੇ ਬੋਲਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਅਜਨਾਲਾ ਕਾਂਡ ਹੋਇਆ ਉਦੋ ਇੰਟੈਲੀਜੈਂਸ ਕਿੱਥੇ ਸੀ। ਥਾਣੇ ‘ਤੇ ਕਬਜ਼ਾ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਲੈ ਕੇ ਗਏ। ਅਜਨਾਲਾ ਕਾਂਡ ਸਮੇਂ ਇੰਟੈਲੀਜੈਂਸ ਸੇਫ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਵਾਲਿਆਂ ਵੱਲੋਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਲਿਜਾਏ ਗਏ ਤਾਂ ਉਸ ਸਮੇਂ ਕਿਸੇ ਵੀ ਸਮੇਂ ਬਰਗਾੜੀ ਕਾਂਡ ਵਰਗੀ ਘਟਨਾ ਵਾਪਰ ਸਕਦੀ ਸੀ।
ਅੱਗੇ ਬੋਲਦੇ ਹੋਏ ਬਾਜਵਾ ਨੇ ਕਿਹਾ ਕਿ ਵਾਰਿਸ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਬੱਚਿਆਂ ਨੂੰ ਏ. ਕੇ.-47 ਦੀ ਬਜਾਏ ਕਲਮ ਦੇਣਾ ਜ਼ਰੂਰੀ ਹੈ। ਵਾਰਿਸ ਪੰਜਾਬ ਵਾਲਿਓਂ ਏ. ਕੇ. 47 ਬੱਚਿਆਂ ਨੂੰ ਨਾ ਵਿਖਾਓ। ਬੰਦੂਕਾਂ ਚੁੱਕ ਕੇ ਇਹ ਨਾ ਸਮਝੋ ਕਿ ਖ਼ੌਫ਼ ਪੈਦਾ ਕਰ ਲਵੋਗੇ।