‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ਼ ਹੋ ਰਹੀ ਕਾਰਵਾਈ ਨੂੰ ਵੇਖਦਿਆਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਅਹਿਮ ਫੈਸਲਾ ਲਿਆ ਗਿਆ ਹੈ। ਪੰਜਾਬ ‘ਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਬਣਾਏ ਗਏ ਸਾਰੇ ਕੇਂਦਰਾਂ ਵਿੱਚ ਹੁਣ ਕੋਈ ਸਤਿਸੰਗ ਨਹੀਂ ਹੋਵੇਗਾ ਤੇ ਨਾ ਹੀ ਕੋਈ ਸੇਵਾ ਹੋਵੇਗੀ। ਇਹ ਹੁਕਮ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਦਿੱਤੇ ਗਏ ਹਨ।
ਪੰਜਾਬ ‘ਚ ਇਸ ਸਮੇਂ ਜੋ ਹਾਲਾਤ ਬਣੇ ਹੋਏ ਹਨ, ਜਿਵੇਂ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਅੰਮ੍ਰਿਤਪਾਲ ਬਾਰੇ ਵੀ ਸਸਪੈਂਸ ਬਰਕਰਾਰ ਹੈ, ਇਸ ਸਭ ਨੂੰ ਲੈ ਕੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਪੰਜਾਬ ਅੰਦਰ ਜਿੰਨੇ ਵੀ ਸਤਿਸੰਗ ਘਰ ਬਣੇ ਹੋਏ ਹਨ, ਉਨ੍ਹਾਂ ‘ਚ ਸਵੇਰੇ ਕੋਈ ਸੇਵਾ ਅਤੇ ਸਤਿਸੰਗ ਨਹੀਂ ਹੋਵੇਗਾ। ਇਹ ਹੁਕਮ ਪੰਜਾਬ ਅੰਦਰ ਜਿੰਨੇ ਵੀ ਸੈਂਟਰ ਬਣੇ ਹੋਏ ਹਨ, ਉਨ੍ਹਾਂ ਨੂੰ ਜਾਰੀ ਕਰ ਦਿੱਤੇ ਗਏ ਹਨ।