ਬੀਤੇ ਦਿਨੀਂ ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਇੰਸਟਾਗ੍ਰਾਮ ‘ਤੇ ਇਕ ਮਿਲੀਅਨ ਫਾਲੋਅਰਜ਼ ਹਾਸਲ ਕਰ ਲਏ ਹਨ। ਜਿਸ ਤੋਂ ਬਾਅਦ ਇਕ ਮਿਲੀਅਨ ਫਾਲੋਅਰਜ਼ ਹੋਣ ਦੀ ਖੁਸ਼ੀ ਵਿੱਚ ਹਨੀਪ੍ਰੀਤ ਨੇ ਰਾਮ ਰਹੀਮ ਦੇ ਨਾਲ ਕੇਕ ਕੱਟਿਆ ਹੈ।
ਕੇਕ ਕੱਟਦੇ ਹੋਏ ਹਨੀਪ੍ਰੀਤ ਨੇ ਰਾਮ ਰਹੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ” ਕਿਸ ਤਰ੍ਹਾਂ ਮੈਂ ਕਰਾਂ ਸ਼ੁਕਰੀਆ, ਹੈ ਇਹ ਅਲਫਾਜ਼ ਨਾ ਮਿਲਦੇ, ਜ਼ਿੰਦਗੀ ਨਾ ਹੁੰਦੀ ਇੰਨੀ ਖੂਬਸੂਰਤ ਪਾਪਾ ਅਗਰ ਆਪ ਨਾ ਮਿਲਦੇ।”
ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੋਇਆ ਹੈ। ਰਾਮ ਰਹੀਮ ਇਸ ਵੇਲੇ ਹਨੀਪ੍ਰੀਤ ਨਾਲ ਹੈ ਯੂਪੀ ਦੇ ਬਰਨਾਵਾ ਡੇਰੇ ‘ਤੇ ਰਹਿ ਰਿਹਾ ਹੈ। ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਉਣ ਦੀ ਖੁਸ਼ੀ ਵਿਚ ਰਾਮ ਰਹੀਮ ਨੇ ਕਿਰਪਾਨ ਨਾਲ ਕੇਕ ਕੱਟ ਕੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਸੀ।