ਸੀਨੀਅਰ ਕਾਂਗਰਸੀ ਲੀਡਰ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਇਕ ਵੱਡੀ ਰਾਹਤ ਮਿਲੀ ਹੈ। SC ਨੇ 2017 ’ਚ ਫਾਜ਼ਿਲਕਾ ਦੀ ਅਦਾਲਤ ’ਚ ਸੁਖਪਾਲ ਖਹਿਰਾ ਖ਼ਿਲਾਫ਼ NDPS ਦਾ ਚਲਾਇਆ ਗਿਆ ਮੁਕੱਦਮਾ ਰੱਦ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਸੁਖਪਾਲ ਖਹਿਰਾ ਵਲੋਂ ਸਾਂਝੀ ਕੀਤੀ ਗਈ ਹੈ।
ਸੁਖਪਾਲ ਖਹਿਰਾ ਨੇ ਇਕ ਫੇਸਬੁੱਕ ‘ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥” ਦੋਸਤੋ, ਵਾਹਿਗੁਰੂ ਦੀ ਕਿਰਪਾ ਅਤੇ ਤੁਹਾਡੀਆਂ ਅਰਦਾਸਾਂ ਨਾਲ Supreme Court of India ਨੇ ਅੱਜ ਮੇਰੇ ਖਿਲਾਫ ਜੋ ਕਈ ਸਰਕਾਰਾਂ/ਆਗੂਆਂ ਨੇ ਰਲਕੇ ਫਾਜਿਲਕਾ ਦੀ ਅਦਾਲਤ ਵਿੱਚ NDPS ਦਾ ਇੱਕ ਸਰਾਸਰ ਝੂਠਾ ਮੁਕੱਦਮਾ ਚਲਾਇਆ ਸੀ, ਉਸ ਨੂੰ ਰੱਦ ਕਰ ਦਿੱਤਾ ਹੈ। ਇਹਨਾਂ ਹੁਕਮਾਂ ਦੇ ਨਾਲ ਜੋ ED ਨੇ ਮੇਰੇ ਖਿਲਾਫ ਮੁਕੱਦਮਾ ਦਰਜ ਕਰਕੇ ਮੈਨੂੰ ਹਿਰਾਸਤ ਵਿੱਚ ਲਿਆ ਸੀ ਉਹ ਵੀ ਖ਼ਤਮ ਹੋ ਗਿਆ ਹੈ।