ਮਸ਼ਹੂਰ ਕਾਮੇਡੀਅਨ ਅਤੇ ਫਿਲਮੀ ਅਦਾਕਾਰ ਕਪਿਲ ਸ਼ਰਮਾ ਅੱਜ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ । ਦਸ ਦਈਏ ਕਿ ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਨਵੀਂ ਫਿਲਮ ‘ਜ਼ਵਿਗਾਟੋ’ ਆ ਰਹੀ ਹੈ ਜਿਸ ਦੀ ਚੜ੍ਹਦੀਕਲਾ ਦੀ ਅਰਦਾਸ ਲਈ ਉਹ ਆਪਣੀ ਟੀਮ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਕਪਿਲ ਸ਼ਰਮਾ ਨੇ ਕਿਹਾ ਕਿ ਇਸ ਫ਼ਿਲਮ ’ਚ ਲੋਕ ਉਨ੍ਹਾਂ ਨੂੰ ਬਿਲਕੁਲ ਵੱਖਰੇ ਕਿਰਦਾਰ ’ਚ ਦੇਖਣਗੇ।
‘ਜ਼ਵਿਗਾਟੋ’ ਫ਼ਿਲਮ ਰਾਹੀਂ ਬਹੁਤ ਕੁਝ ਨਵਾਂ ਉਨ੍ਹਾਂ ਨੂੰ ਸਿੱਖਣ ਨੂੰ ਮਿਲਿਆ ਹੈ। ਲੋਕ ਜਿੰਨਾ ਪਿਆਰ ਉਨ੍ਹਾਂ ਨੂੰ ਕਾਮੇਡੀ ’ਚ ਦਿੰਦੇ ਹਨ, ਉਨਾ ਹੀ ਉਹ ਉਮੀਦ ਕਰਦੇ ਹਨ ਕਿ ਲੋਕ ਇਸ ਫ਼ਿਲਮ ਨੂੰ ਵੀ ਪਿਆਰ ਦੇਣ। ਦੱਸ ਦੇਈਏ ਕਿ ਕਪਿਲ ਸ਼ਰਮਾ ਦੀ ‘ਜ਼ਵਿਗਾਟੋ’ ਫ਼ਿਲਮ 17 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।