ਸਿਆਸਤ ਇਕ ਅਜਿਹੀ ਚੀਜ਼ ਹੈ ਜਿਸ ਵਿਚ ਇਕ ਪੱਲ ‘ਚ ਕੀ ਕੁਝ ਬਦਲ ਜਾਂਦਾ ਹੈ ਪਤਾ ਹੀ ਚੱਲਦਾ। ਪੱਕੇ ਆੜੀ ਇਕ-ਦੂਜੇ ਦੇ ਵਿਰੋਧੀ ਹੋ ਜਾਂਦੇ ਹਨ, ਇਕੋ-ਪਰਿਵਾਰ ਦੇ ਦੋ ਜੀਅ ਵਿਰੋਧੀ ਪਾਰਟੀਆਂ ਦਾ ਹਿੱਸਾ ਬਣ ਜਾਂਦੇ ਹੈ ਅਤੇ ਕਦੇ ਕੱਟੜ ਵਿਰੋਧੀ ਪੱਕੇ ਦੋਸਤ ਵਿਚ ਬਦਲ ਜਾਂਦੇ ਹੈ। ਅਜਿਹਾ ਕੁਝ ਹੀ ਵੇਖਣ ਨੂੰ ਮਿਲਿਆ ਬੀਤੇ ਕੱਲ੍ਹ ਜਲੰਧਰ ‘ਚ ਹੋਈ ਸਰਬ ਪਾਰਟੀ ਦੀ ਮੀਟਿੰਗ ‘ਚ। ਕੁਝ ਵੀਡੀਓਜ਼ ਅਤੇ ਤਸਵੀਰਾਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਉਹ ਇਕ-ਦੂਜੇ ਨੂੰ ਜੱਫੀ ਪਾਉਂਦੇ ਹੋਏ ਵਿਖਾਈ ਦੇ ਰਹੇ ਹੈ।
ਵਿਧਾਨ ਸਭਾ ‘ਚ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਅਤੇ ਇਕ-ਦੂਜੇ ਖਿਲਾਫ ਭੱਦੀ ਬਿਆਨਬਾਜ਼ੀ ਕਰਨ ਵਾਲੇ ਲੋਕ ਸਰਬ ਪਾਰਟੀ ਮੀਟਿੰਗ ‘ਚ ਦੋਸਤੀ ਦਾ ਹੱਥ ਵਧਾਉਂਦੇ ਨਜ਼ਰ ਆਏ ਅਤੇ ਗਿੱਲੇ-ਸ਼ਿਕਵੇ ਮਿਟਾ ਕੇ ਇਕ-ਦੂਜੇ ਦੇ ਗਲੇ ਲੱਗਦੇ ਵਿਖਾਈ ਦਿੱਤੇ ਹਨ।