2024 ਵਿਚ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਟਾਕਰੇ ਲਈ ਤੀਜੇ ਮੋਰਚੇ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ| ਉਥੇ ਖੇਤਰੀ ਪਾਰਟੀਆਂ ਵੀ ਜੋੜ ਤੋੜ ਦੀ ਰਣਨੀਤੀ ਵਿਚ ਜੁਟ ਗਈਆਂ ਜਾਪਦੀਆਂ ਹਨ।
ਪਿਛਲੇ 15 ਦਿਨਾਂ ਵਿਚ ਪਿੰਡ ਬਾਦਲ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਦੀ ਦੋ ਵਾਰ ਮੁਲਾਕਾਤ ਨੂੰ ਵੀ ਇਸੇ ਰਣਨੀਤੀ ਵਜੋਂ ਵੇਖਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਨੇਤਾ ਤੀਜਾ ਮੋਰਚਾ ਬਣਾਉਣ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ।
ਕੁਝ ਦਿਨ ਪਹਿਲਾਂ ਇਨੈਲੋ ਨੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ, ਮੁਲਾਇਮ ਸਿੰਘ ਯਾਦਵ ਅਤੇ ਨਿਤੀਸ਼ ਕੁਮਾਰ ਨਾਲ ਵੀ ਮੁਲਾਕਾਤ ਕੀਤੀ ਸੀ।
ਪ੍ਰਕਾਸ਼ ਸਿੰਘ ਬਾਦਲ ਅਤੇ ਚੌਟਾਲਾ ਪਰਿਵਾਰ ਦੀ ਨੇੜਤਾ ਪਹਿਲਾਂ ਹੀ ਕਾਫੀ ਰਹਿ ਚੁੱਕੀ ਹੈ। ਹੁਣ ਚਰਚਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਮਤਾ ਬੈਨਰਜੀ ਨਾਲ ਮੀਟਿੰਗ ਹੋਵੇਗੀ