ਕ੍ਰਿਕਟ ਜਗਤ ਦੀ ਵਰਤਮਾਨ ਪੀੜ੍ਹੀ ਦੇ ਕੁਝ ਦਿੱਗਜ਼ ਸਿਤਾਰਿਆਂ ਨਾਲ ਸਜੀ ਭਾਰਤੀ ਟੀਮ ਆਈ.ਸੀ.ਸੀ. ਟੀ-20 ਵਿਸ਼ਵ ਕੱਪ ‘ਚ ਐਤਵਾਰ ਨੂੰ ਇੱਥੇ ਹੋਣ ਵਾਲੇ ਮਹਾਂ ਮੁਕਾਬਲੇ ‘ਚ ਕੁਝ ਅਣਜਾਣ ਚਿਹਰਿਆਂ ਵਾਲੀ ਪਾਕਿਸਤਾਨੀ ਟੀਮ ਨੂੰ ਚਾਰੋ ਖਾਨੇ ਚਿਤ ਕਰਨ ਲਈ ਫਿਰ ਤੋਂ ਤਿਆਰ ਹੈ | ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਆਈ.ਸੀ.ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਦੇ ਕਿਸੇ ਵੀ ਟੂਰਨਾਮੈਂਟ ‘ਚ ਖਿੱਚ ਦਾ ਕੇਂਦਰ ਹੁੰਦਾ ਹੈ, ਕਿਉਂਕਿ ਦੋਵਾਂ ਦੇਸ਼ਾਂ ‘ਚ ਰਿਸ਼ਤਿਆਂ ਦੀ ਸੰਵੇਦਨਸ਼ੀਲ ਪ੍ਰਵਿਰਤੀ ਦੇਖਦੇ ਹੋਏ ਉਨ੍ਹਾਂ ‘ਚ ਬਹੁਤ ਘੱਟ ਖੇਡ ਗਤੀਵਿਧੀਆਂ ਹੁੰਦੀਆਂ ਹਨ | ਅਜਿਹੇ ‘ਚ ਜਦ ਕਿਸੇ ਆਈ.ਸੀ.ਸੀ. ਟੂਰਨਾਮੈਂਟ ‘ਚ ਭਾਰਤ ਤੇ ਪਾਕਿਸਤਾਨ