ਮਸ਼ਹੂਰ ਰੈਪਰ ਬੋਹੇਮੀਆ ਦੇ ਸ਼ਰੇਆਮ ਹੁੱਕਾ ਪੀਂਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਡਰੱਗ ਕਲਚਰ ਪ੍ਰਮੋਟ ਕਰਨ ਦਾ ਇਲਜ਼ਾਮ ਪੰਜਾਬੀ ਗਾਇਕਾਂ ਗਿੱਪੀ ਗਰੇਵਾਲ ਤੇ ਐਲੀ ਮਾਂਗਟ ‘ਤੇ ਲੱਗਿਆ ਹੈ। ਦਰਅਸਲ, ਪੰਜਾਬ ‘ਚ ਲੱਚਰਤਾ, ਡਰੱਗ ਤੇ ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਵਿਰੁੱਧ ਪੰਡਿਤ ਧਰੇਨਵਰ ਰਾਓ ਡਟ ਕੇ ਖੜੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਡੀਜੀਪੀ ਕੋਲ ਗਿੱਪੀ ਗਰੇਵਾਲ ਤੇ ਐਲੀ ਮਾਂਗਟ ਦੀ ਸ਼ਿਕਾਇਤ ਕੀਤੀ ਹੈ।
ਰਾਓ ਨੇ ਇਹ ਸਿ਼ਕਾਇਤ ਗੀਤਾਂ ਵਿੱਚ ਡਰੱਗ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਕੀਤੀ ਹੈ। ਸਿਕਾਇਤ ਵਿੱਚ ਗਿੱਪੀ ਗਰੇਵਾਲ ਅਤੇ ਐਲੀ ਮਾਂਗਟ ਦੇ ਗੀਤਾਂ ਵਿੱਚ ਡਰੱਗ ਉਪਰ ਗੀਤ ਗਾਇਆ ਗਿਆ ਹੈ। ਸ਼ਿਕਾਇਤ ‘ਚ ਗਿੱਪੀ ਗਰੇਵਾਲ ਦੇ ਗਾਣੇ ‘ਜ਼ਹਿਰੀ ਵੇ’ ਅਤੇ ਐਲੀ ਮਾਂਗਟ ਦੇ ਗਾਣੇ ‘ਸਨਿੱਫ’ ਦਾ ਜ਼ਿਕਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਿਕਾਇਤ ‘ਚ ਗਿੱਪੀ ਤੇ ਮਾਂਗਟ ਤੋਂ ਇਲਾਵਾ ਵੱਡਾ ਗਰੇਵਾਲ ਦੇ ਗਾਣੇ ‘ਵੈਲਪੁਣੇ’ ਦਾ ਵੀ ਜ਼ਿਕਰ ਹੈ।