ਸੀ.ਐਮ. ਭਗਵੰਤ ਮਾਨ ਪੰਜਾਬੀਆਂ ਨੂੰ ਕੱਲ ਇਕ ਹੋਰ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਦਸ ਦਈਏ ਕਿ ਅੱਜ ਰਾਤ 12 ਵਜੇ ਤੋਂ ਪੰਜਾਬ ਦੇ 3 ਹੋਰ ਟੋਲ ਪਲਾਜ਼ੇ ਬੰਦ ਹੋ ਜਾਣਗੇ। ਦੱਸਿਆ ਜਾਂਦਾ ਹੈ ਕਿ ਟੋਲ ਕੰਪਨੀ ਨੇ ਸਮਾਂ ਵਧਾਉਣ ਲਈ ਕਿਹਾ ਸੀ ਪਰ ਸਰਕਾਰ ਨੇ ਕੰਪਨੀ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਇਹਨਾਂ ਟੋਲ ਪਲਾਜ਼ਿਆਂ ਵਿਚ ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿਚ ਪੈਂਦਾ ਟੋਲ ਪਲਾਜ਼ਾ ਸ਼ਾਮਲ ਹਨ।
ਜਿੱਥੇ ਕਿ ਆਮ ਜਨਤਾ ਇਸ ਫੈਸਲੇ ਤੋਂ ਖੁਸ਼ੀ ਹੈ ,ਉਥੇ ਹੀ ਟੋਲ ਕਰਮਚਾਰੀਆਂ ਨੂੰ ਆਪਣੇ ਕੰਮ ਦੀ ਫਿਕਰ ਨੂੰ ਪੈ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟੋਲ ‘ਤੇ ਕੰਮ ਕਰਦੇ ਹੋਏ 17- 17 ਸਾਲ ਹੋ ਗਏ ਹਨ। ਸਰਕਾਰ ਨੂੰ ਸਾਡੇ ਬਾਰੇ ਵੀ ਸੋਚਣਾ ਚਾਹੀਦਾ ਹੈ।
ਜ਼ਿਕਰ ਕਰ ਦਈਏ ਕਿ ਟੋਲ ਪਲਾਜ਼ੇ ਬੰਦ ਹੋਣ ਦੀ ਜਾਣਕਾਰੀ PWD ਵਿਭਾਗ ਨੇ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ 15 ਫਰਵਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਟੋਲ ’ਤੇ ਪਹੁੰਚ ਕੇ ਇਨ੍ਹਾਂ ਦੇ ਬੰਦ ਕਰਨ ਦੀ ਜਾਣਕਾਰੀ ਦੇਣਗੇ।