ਸੋਸ਼ਲ ਮੀਡੀਆ ‘ਤੇ ਤੁਸੀਂ ਕਈ ਤਰ੍ਹਾਂ ਦੇ ਘਪਲੇ ਅਤੇ ਫਰੌਡ ਹੁੰਦੇ ਵੇਖੇ ਹੋਣਗੇ। ਪਰ ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਤੁਹਾਨੂੰ ਸਾਰਿਆਂ ਨੂੰ ਹੈਰਾਨ ਰਕਰ ਦੇਵੇਗਾ। ਦਰਅਸਲ, ਲੁਧਿਆਣਾ ਪੁਲਿਸ ਨੇ ਜਸਨੀਤ ਕੌਰ ਉਰਫ ਰਾਜਵੀਰ ਨਾਮ ਦੀ ਇਕ ਇੰਸਟਾਗ੍ਰਾਮ ਇੰਫਲੂਐਂਸਰ ਨੂੰ ਗ੍ਰਿਫਤਾਰ ਕੀਤਾ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਜਸਨੀਤ ਕੌਰ ਅੱਧ-ਨਗਨ ਹੋ ਕੇ ਇੰਸਟਾਗ੍ਰਾਮ ‘ਤੇ ਰੀਲ ਪਾ ਕੇ ਲੋਕਾਂ ਨੂੰ ਆਕਰਸ਼ਿਤ ਕਰਦੀ ਸੀ। ਫਿਰ ਉਹਨਾਂ ਨਾਲ ਚੈਟ ਕਰਕੇ ਆਪਣਾ ਜਾਲ ਵਿਚ ਫਸਾਉਂਦੀ ਸੀ। ਇਸ ਤੋਂ ਜਸਨੀਤ ਦੇ ਸਾਥੀਆਂ ਵਲੋਂ ਫਿਰ ਲੋਕਾਂ ਨੂੰ ਬੈਲਕਮੇਲ ਕੀਤਾ ਜਾਂਦਾ ਸੀ ਅਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ।
ਇਕ ਕਾਰੋਬਾਰੀ ਨਾਲ ਵੀ ਅਜਿਹਾ ਹੀ ਹੋਇਆ। ਜਿਸ ਤੋਂ ਬਾਅਦ ਜਸਨੀਤ ਅਤੇ ਸਾਥੀਆਂ ਵਲੋਂ ਕਾਰੋਬਾਰੀ ਤੋਂ 2 ਕਰੋੜ ਰੁਪਏ ਮੰਗੇ ਅਤੇ ਬਲੈਕਮੇਲ ਕਰਨ ਲੱਗੇ ਕਿ ਜਸਨੀਤ ਨਾਲ ਹੋਈ ਚੈਟ ਵਾਇਰਲ ਕਰ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਕਾਰੋਬਾਰੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਫਿਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਸਨੀਤ ਕੌਰ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਉਸਦੇ ਸਾਥੀ ਅਜੇ ਵੀ ਫਰਾਰ ਹਨ। ਜਸਨੀਤ ਕੌਰ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਲੋਕਾਂ ਨੂੰ ਕੀਤੀ ਗਈ ਬਲੈਕਮੇਲਿੰਗ ਦਾ ਪਤਾ ਲਗਾਉਣ ਲਈ ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਉਸ ਦੇ ਕਰੀਬ 2 ਲੱਖ ਫਾਲੋਅਰਸ ਦਾ ਪਤਾ ਲੱਗਾ ਹੈ।
ਦਸ ਦਈਏ ਕਿ ਜਸਨੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਪੈਸੇ ਕਮਾਉਣ ਲਈ ਇੰਸਟਾਗ੍ਰਾਮ ‘ਤੇ Vlog, ਰੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਉਮੀਦ ਸੀ ਕਿ ਇਸ ਨਾਲ ਉਸ ਦੇ ਫਾਲੋਅਰਜ਼ ਵਧਣਗੇ ਅਤੇ ਉਹ ਮਸ਼ਹੂਰ ਹੋਣ ਦੇ ਨਾਲ-ਨਾਲ ਮੋਟੀ ਕਮਾਈ ਵੀ ਕਰੇਗੀ। ਹਾਲਾਂਕਿ ਉਸਦੀ ਮਨਸ਼ਾ ਪੂਰੀ ਨਹੀਂ ਹੋਈ, ਉਸਨੇ ਬਲੈਕਮੇਲਿੰਗ ਦਾ ਸਹਾਰਾ ਲਿਆ। ਪੁਲਿਸ ਨੇ ਜਦੋਂ ਮਾਮਲੇ ਦੀ ਪੜਤਾਲ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਕੀ ਧਮਕੀਆਂ ਦੇਣ ਵਾਲਾ ਵਿਅਕਤੀ ਜਸਨੀਤ ਕੌਰ ਦੇ ਨਾਲ ਮਿਲਿਆ ਹੋਇਆ ਹੈ।
ਜਸਨੀਤ ਕੌਰ ਇੰਸਟਾਗ੍ਰਾਮ ‘ਤੇ ਅਸ਼ਲੀਲ video ਅਤੇ ਫੁਟੇਜ ਦੇ ਨਾਲ ਫੇਮਸ ਹੋਈ ਸੀ। ਜਸਨੀਤ ਕੌਰ ਇੰਸਟਾਗ੍ਰਾਮ ‘ਤੇ ਆਪਣੀਆਂ ਅਸ਼ਲੀਲ ਵੀਡੀਓ ਅਪਲੋਡ ਕਰਦੀ ਸੀ, ਇਨ੍ਹਾਂ ਵੀਡੀਓ ਅਤੇ ਫੋਟੋ ਤੋਂ ਨੌਜਵਾਨ ਜਸਨੀਤ ਵੱਲ ਆਕਰਸ਼ਿਤ ਹੋ ਜਾਂਦੇ ਸੀ ਤੇ ਉਹ ਜਸਨੀਤ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਸਨ।