ਮਹਾਰਾਸ਼ਟਰ ਦੇ ਸੀਨੀਅਰ ਸਿਆਸਤਦਾਨ ਸ਼ਰਦ ਪਵਾਰ ਨੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਇਹ ਵੀ ਉਮੀਦਾਂ ਜਤਾਈ ਜਾ ਰਹੀ ਹੈ ਕਿ ਇਸ ਐਲਾਨ ਤੋਂ ਬਾਅਦ ਸਿਆਸਤਦਾਨ ਸ਼ਰਦ ਪਵਾਰ ਨੇ ਆਪਣੇ ਭਤੀਜੇ ਅਜੀਤ ਪਵਾਰ ਦੇ ਭਾਜਪਾ ਵੱਲ ਵਧਣ ਦੀਆਂ ਅਟਕਲਾਂ ਨੂੰ ਹੋਰ ਦੁੱਗਣਾ ਕਰ ਦਿੱਤਾ ਹੈ। ਪਵਾਰ ਨੇ ਆਪਣੀ ਸਵੈ-ਜੀਵਨੀ ‘ਲੋਕ ਮਾਝੇ ਸੰਗਾਇ-ਰਾਜਨੀਤਿਕ ਆਤਮਕਥਾ’ ਦੇ ਰਿਲੀਜ਼ ਦੌਰਾਨ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘ਮੈਂ ਐੱਨਸੀਪੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।’
ਇਸ ਮੌਕੇ ‘ਤੇ ਆਪਣੀ ਪਤਨੀ ਪ੍ਰਤਿਭਾ ਨਾਲ ਮੌਜੂਦ 82 ਸਾਲਾ ਪਵਾਰ ਨੇ ਕਿਹਾ, “ਮੈਨੂੰ ਪਤਾ ਹੈ ਕਿ ਕਦੋਂ ਰੁਕਣਾ ਹੈ… ਮੈਂ ਸੀਨੀਅਰ ਐਨਸੀਪੀ ਨੇਤਾਵਾਂ ਦੀ ਇੱਕ ਕਮੇਟੀ ਬਣਾਈ ਹੈ, ਜੋ ਅਗਲੇ ਪ੍ਰਧਾਨ ਬਾਰੇ ਫੈਸਲਾ ਕਰੇਗੀ।” ਸ਼ਰਦ ਪਵਾਰ ਦੇ ਇਸ ਐਲਾਨ ਕਾਰਨ ਉੱਥੇ ਮੌਜੂਦ ਐੱਨਸੀਪੀ ਦੇ ਸਾਰੇ ਆਗੂ ਅਤੇ ਵਰਕਰ ਕਾਫੀ ਭਾਵੁਕ ਹੋ ਗਏ ਅਤੇ ਉਨ੍ਹਾਂ ਤੋਂ ਅਸਤੀਫਾ ਵਾਪਸ ਲੈਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਸ਼ਰਦ ਪਵਾਰ ਨੇ ਉਨ੍ਹਾਂ ਨੂੰ ਕਿਹਾ – ਆਓ ਸਾਰੇ ਮਿਲ ਕੇ ਕੰਮ ਕਰੀਏ, ਪਰ ਮੇਰਾ ਅਸਤੀਫਾ ਸਵੀਕਾਰ ਕਰੋ।
ਵੇਖਣਾ ਹੋਵੇਗਾ ਕਿ ਮਹਾਰਾਸ਼ਟਰ ਵਿਚ ਆਏ ਇਸ ਸਿਆਸੀ ਹਲਚਲ ਤੋਂ ਬਾਅਦ ਹੁਣ ਐੱਨ.ਸੀ.ਪੀ. ਦੇ ਪ੍ਰਧਾਨ ਦਾ ਅਹੁਦਾ ਕੌਣ ਸੰਭਾਲੇਗਾ।