CM ਭਗੰਵਤ ਮਾਨ ਅੱਜ ਨਵਾਂਸ਼ਹਿਰ ਵਿਖੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਯਾਦ ਵਿਚ ਰੱਖੇ ਇਕ ਪ੍ਰੋਗਰਾਮ ਵਿਚ ਪਹੁੰਚੇ। ਜਿਥੇ ਇਕ ਪਾਸੇ ਮੁੱਖ ਮੰਤਰੀ ਮਾਨ ਨੇ ਕੁਲਦੀਪ ਸਿੰਘ ਚਾਂਦਪੁਰੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਯਾਦ ਕੀਤਾ, ਉਥੇ ਹੀ ਉਹਨਾਂ ਨੇ ਪਿਛਲੀਆਂ ਸਰਕਾਰਾਂ ‘ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ।
ਰਿਸ਼ਵਤਖੋਰੀ ‘ਤੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮਾਨ ਨੇ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਬਖ਼ਸ਼ਣਾ, ਚਾਹੇ ਕੋਈ ਜਿਹੜੀ ਮਰਜ਼ੀ ਦਾ ਪਾਰਟੀ ਦਾ ਆਗੂ ਹੋਵੇ। ਸਾਡੀ ਪਾਰਟੀ ਇਹ ਨਹੀਂ ਵੇਖਦੀ ਕਿ ਬਰੈਕਟ ਵਿਚ ਕਿਹੜੀ ਪਾਰਟੀ ਦਾ ਨਾਂ ਲਿਖਿਆ ਹੈ। ਉਨ੍ਹਾਂ ਕਿਹਾ ਕਿ ਇਸ ਸਭ ਕੱਲ੍ਹ ਹੀ ਸਭ ਨੇ ਵੇਖ ਲਿਆ ਹੈ।
ਭਾਵੇਂ ਸਾਡੀ ਪਾਰਟੀ ਦਾ ਹੋਵੇ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਕਾਨੂੰਨ ਸਭ ਦੇ ਲਈ ਇਕ ਹੈ। ਲੋਕਾਂ ਦੇ ਪੈਸੇ ਦਾ ਹਿਸਾਬ ਲਿਆ ਜਾਵੇਗਾ।