29 ਸਤੰਬਰ 2022 ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਬਣਨ ਵਾਲੇ 29 ਸਾਲਾ ਅੰਮ੍ਰਿਤਪਾਲ ਸਿੰਘ ਵਿਆਹ ਦੇ ਬੰਧਨਾਂ ‘ਚ ਬੱਝ ਗਏ ਹਨ। ਉਹਨਾਂ ਦੇ ਅੱਜ ਆਪਣੀ ਜ਼ਿੰਦਗੀ ਦੀ ਇਕ ਨਵੀਂ ਪਾਰੀ ਸ਼ੁਰੂ ਕਰ ਲਈ ਹੈ। ਅੰਮ੍ਰਿਤਪਾਲ ਸਿੰਘ ਦਾ ਵਿਆਹ ਅੱਜ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਗੁਰੂ ਮਰਿਆਦਾ ਅਤੇ ਸਾਦੇ ਢੰਗ ਨਾਲ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਝੱਲੂਪੁਰ ਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਕਰਕੇ ਹੋਇਆ ਹੈ।
ਦਸ ਦਈਏ ਕਿ ਪਹਿਲਾਂ ਇਹ ਸਮਾਗਮ ਜਲੰਧਰ ਦੇ ਫਤਿਹਪੁਰ ਵਿੱਚ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਧਰਤੀ ਉੱਤੇ ਸ਼ਸ਼ੋਬਿਤ ਗੁਰਦੁਆਰਾ ਸਾਹਿਬ ਵਿਖੇ ਹੋਣਾ ਸੀ ਪਰ ਹੁਣ ਉਹਨਾਂ ਦਾ ਵਿਆਹ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਝੱਲੂਪੁਰ ਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ।
ਦਸਣਯੋਗ ਹੈ ਕਿ ਵਿਆਹ ਪੂਰੇ ਸਾਦੇ ਤਰੀਕੇ ਨਾਲ ਕੀਤਾ ਗਿਆ ਹੈ। ਇਸ ਲਈ ਕੋਈ ਖ਼ਾਸ ਸਾਜੋ ਸਜਾਵਟ ਵੀ ਨਹੀਂ ਕੀਤੀ ਗਈ ਹੈ।