ਬੀਤੇ ਦਿਨੀ ਜਾਅਲੀ ਪਾਸਪੋਰਟ ਮਾਮਲੇ ਵਿੱਚ ATGF ਨੇ ਵੱਡੀ ਕਰਦਿਆਂ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇ ਸਾਥੀ ਸ਼ਾਰਪੀ ਘੁੰਮਣ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਹੁਣ ਪੰਜਾਬੀ ਗਾਇਕ ਕਰਨ ਔਜਲਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਸੋਸ਼ਲ ਮੀਡਿਆ ‘ਤੇ ਇਕ ਸਟੋਰੀ ਸਾਂਝੀ ਕਰਦਿਆਂ ਲੰਮਾ-ਚੀੜਾ ਪੋਸਟ ਪਾਇਆ ਹੈ। ਜਿਸ ਵਿਚ ਕਰਨ ਔਜਲਾ ਨੇ ਕਿਹਾ ਹੈ ਕਿ ਮੇਰੀ ਉਸ ਨਾਲ ਪਿਛਲੇ ਦੋ ਸਾਲਾਂ ਤੋਂ ਗੱਲ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਜੇ ਮੈਂ ਕਿਸੇ ਨੂੰ ਜਾਣਦਾ ਵੀ ਹਾਂ ਤਾਂ ਵੀ ਕੋਈ ਮੇਰੇ ਤੋਂ ਪੁੱਛ ਕੇ ਜਿੰਦਗੀ ਦੇ ਫੈਸਲੇ ਲਵੇਗਾ। ਕੀ ਇਕੱਲਾ ਮੈਂ ਹੀ ਸਾਰਿਆਂ ਦਾ ਦੋਸਤ ਹਾਂ। ਹਰ ਵਾਰ ਮੇਰਾ ਹੀ ਨਾਂ ਕਿਉਂ ਜੋੜਿਆ ਜਾਂਦਾ ਹੈ। ਉਸਨੇ ਜੋ ਕੀਤਾ ਉਸਦਾ ਹਰਜਾਨਾ ਉਹ ਭੁਗਤ ਰਿਹਾ ਹੈ।
ਦੱਸ ਦਈਏ ਕਿ ਬੀਤੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੇ ਭਰਾ ਦੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਹਰਕਤ ਵਿੱਚ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਸੀ ਕਿ ਏਜੀਟੀਐਫ ਨੇ ਪਟਿਆਲਾ ਵਾਸੀ ਸੁਖਜਿੰਦਰ ਸਿੰਘ ਉਰਫ਼ ਸ਼ੈਰਪੀ ਤੋਂ ਇਲਾਵਾ ਜਾਅਲੀ ਪਾਸਪੋਰਟ ਬਣਾ ਕੇ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਦੇ ਦੋਸ਼ ਹੇਠ ਕਾਕੀਪਿੰਡ ਜਲੰਧਰ ਦੇ ਰਹਿਣ ਵਾਲੇ ਓਂਕਾਰ ਸਿੰਘ, ਬਰੇਲੀ ਦੇ ਰਹਿਣ ਵਾਲੇ ਪ੍ਰਭਜੋਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਕੋਲੋਂ 9 ਜਾਅਲੀ ਪਾਸਪੋਰਟ ਵੀ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਮਾਮਲਾ ਕਾਫੀ ਭੱਖ ਗਿਆ ਸੀ ਅਤੇ ਕਰਨ ਔਜਲਾ ਦਾ ਨਾਮ ਜੁੜਣ ਕਾਰਨ ਹੁਣ ਉਹਨਾਂ ਨੇ ਇਸ ‘ਤੇ ਆਪਣਾ ਸਪਸ਼ਟੀਕਰਨ ਦਿੱਤਾ ਹ੬।