ਸ਼ਾਹੀ ਸ਼ਹਿਰ ਪਟਿਆਲਾ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਨਵੇਂ ਬਣੇ ਅਤਿ-ਆਧੁਨਿਕ ਬੱਸ ਸਟੈਂਡ ਦਾ ਉਦਘਾਟਨ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਨਵਾਂ ਬੱਸ ਸਟੈਂਡ ਕਮਾਊ ਪੁੱਤ ਬਣੇਗਾ।
ਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਰਹੀ ਸ਼ਹਿਰ ਦਾ ਬੱਸ ਅੱਡਾ…ਲਗਭਗ ₹61 ਕਰੋੜ ਦੀ ਲਾਗਤ ਨਾਲ ਬਣੇ ਅਤਿ ਆਧੁਨਿਕ ਤੇ ਖੂਬਸੂਰਤ ਬੱਸ ਅੱਡੇ ਦਾ ਉਦਘਾਟਨ ਕੀਤਾ…ਪੁਰਾਣੇ ਬੱਸ ਅੱਡੇ ਨੂੰ ਵੀ ਸਿਟੀ ਬੱਸਾਂ ਲਈ ਚਾਲੂ ਰੱਖਾਂਗੇ…
ਲੋਕਾਂ ਦੀ ਖੱਜਲ ਖੁਆਰੀ ਖ਼ਤਮ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹਮੇਸ਼ਾ ਸਾਡੀ ਸਰਕਾਰ ਦੀ ਤਰਜ਼ੀਹ ਹੈ… pic.twitter.com/7wy0Jz1Az0— Bhagwant Mann (@BhagwantMann) May 16, 2023
ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਇਸ ਬੱਸ ਸਟੈਂਡ ਵਿੱਚ 45 ਕਾਊਂਟਰ ਹਨ ਤੇ ਇੱਥੋਂ 1500 ਬੱਸਾਂ ਰਵਾਨਾ ਹੋਣਗੀਆਂ। ਅਪਾਹਜ ਲੋਕਾਂ ਲਈ ਚਾਰ ਲਿਫਟਾਂ, ਰੈਂਪ ਤੇ ਪੌੜੀਆਂ ਹਨ। ਇਸ ਬੱਸ ਅੱਡੇ ‘ਤੇ ਦੁਕਾਨਾਂ ਵੀ ਖੋਲ੍ਹੀਆਂ ਜਾਣਗੀਆਂ। ਇਸ ਦੇ ਨਾਲ ਹੀ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਮਿਲਣਗੀਆਂ। ਮਾਨ ਨੇ ਕਿਹਾ ਕਿ ਪੁਰਾਣਾ ਬੱਸ ਸਟੈਂਡ ਵੀ ਬਣਿਆ ਰਹੇਗਾ ਤੇ ਹੁਣ ਨਵਾਂ ਵੀ ਚਾਲੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ’ਤੇ ਕਰੀਬ 60 ਕਰੋੜ ਰੁਪਏ ਖਰਚ ਕੀਤੇ ਗਏ ਹਨ ਤੇ 8.25 ਏਕੜ ਜ਼ਮੀਨ ਹੈ। ਬੱਸ ਸਟੈਂਡ ਦੇ ਚਾਲੂ ਹੋਣ ‘ਤੇ ਆਉਣ ਵਾਲੀਆਂ ਕਮੀਆਂ ਨੂੰ ਵੀ ਦੂਰ ਕੀਤਾ ਜਾਵੇਗਾ। ਇਸਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ‘ਤੇ ਨਿਸ਼ਾਨੇ ਵੀ ਸਾਧੇ ਹਨ। ਜਲੰਧਰ ਜ਼ਿਮਣੀ ਚੋਣ ਨੂੰ ਲੈਕੇ ਸੀ.ਐਮ. ਮਾਨ ਨੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਪੂਰੀ…
ਬੇਹੱਦ ਆਧੁਨਿਕ ਤੇ ਪੰਜਾਬ ਦਾ ਸਭ ਤੋਂ ਖੂਬਸੂਰਤ ਬੱਸ ਸਟੈਂਡ ਲੋਕ ਸਮਰਪਿਤ…ਪਟਿਆਲਾ ਤੋਂ Live… https://t.co/MY9yMFnulz
— Bhagwant Mann (@BhagwantMann) May 16, 2023
ਸੀਐਮ ਮਾਨ ਨੇ ਕਿਹਾ ਕਿ ਡਰਾਈਵਰ-ਕੰਡਕਟਰਾਂ ਲਈ ਵਿਸ਼ੇਸ਼ ਰੈਸਟ ਹਾਊਸ ਬਣਾਏ ਗਏ ਹਨ ਕਿਉਂਕਿ ਜ਼ਿਆਦਾ ਸੜਕ ਹਾਦਸੇ ਆਰਾਮ ਦੀ ਘਾਟ ਕਾਰਨ ਵਾਪਰਦੇ ਹਨ। ਇਸ ਕਾਰਨ ਉਨ੍ਹਾਂ ਦੇ ਆਰਾਮ ਅਤੇ ਭੋਜਨ ਨੂੰ ਪਹਿਲੀ ਤਰਜੀਹ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਬੱਸ ਸਟੈਂਡ ਵੀ ਬਣਾਏ ਜਾਣਗੇ। ਜਲੰਧਰ ‘ਚ ਬਿਜਲੀ ਦੇ ਬਿੱਲ, ਸਕੂਲ, ਮੁਹੱਲਾ ਕਲੀਨਿਕ ਅਤੇ ਸੜਕਾਂ ਅਤੇ ਪੂਲ, ਕਾਰੋਬਾਰ ਵਧਾਉਣ ਅਤੇ ਕਿਸਾਨਾਂ ਦੀ ਗੱਲ ਕਰਨ ਵਾਲਿਆਂ ਨੂੰ ਵੋਟ ਪਈ ਹੈ। ਜਿਨ੍ਹਾਂ ਪਾਰਟੀਆਂ ਨੂੰ ਵੋਟਾਂ ਨਹੀਂ ਮਿਲੀਆਂ, ਉਨ੍ਹਾਂ ਨੇ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਵੋਟਾਂ ਮੰਗੀਆਂ ਹਨ। ਜਦਕਿ ‘ਆਪ’ ਨੇ ਪੰਜਾਬ ਅਤੇ ਵਿਕਾਸ ਲਈ ਵੋਟ ਪਾਉਣ ਲਈ ਕਿਹਾ ਸੀ। ਮਾਨ ਨੇ ਕਿਹਾ ਕਿ ਉਹ ਲਗਾਤਾਰ ਉਤਸ਼ਾਹ ਨਾਲ ਕੰਮ ਕਰ ਰਹੇ ਹਨ।