ਚੰਡੀਗੜ੍ਹ, 26 ਜੂਨ, 2021: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਕੋਟਕਪੁਰਾ ਫਾਇਰਿੰਗ ਕੇਸ ਵਿਚ 26 ਜੂਨ ਨੂੰ ਪੁੱਛ ਗਿੱਛ ਕੀਤੇ ਜਾਣ ਤੋਂ ਇਕ ਦਿਨ ਪਹਿਲਾਂ ਐਸ ਆਈ ਟੀ ਦੇ ਕਾਨੂੰਨੀ ਮਾਹਿਰ ਵਿਜੇ ਸਿੰਗਲਾ ਨੇ ਅਸਤੀਫਾ ਦੇ ਦਿੱਤਾ ਹੈ।
ਵਿਜੇ ਸਿੰਗਲਾ ਪੰਜਾਬ ਦੇ ਸਾਬਕਾ ਡਾਇਰੈਕਟਰ ਪ੍ਰੋਸੀਕਿਊਸ਼ਨ ਹਨ ਜਿਹਨਾਂ ਨੂੰ ਐਸ ਆਈ ਟੀ ਨਾਲ ਕਾਨੂੰਨੀ ਸਲਾਹਕਾਰ ਦੇ ਤੌਰ ’ਤੇ ਲਗਾਇਆ ਗਿਆ ਸੀ।
ਐਸ ਆਈ ਟੀ ਦੇ ਵੱਡੇ ਬਾਦਲ ਤੋਂ ਪੁੱਛ ਗਿੱਛ ਕਰਨ ਵੇਲੇ ਸਿੰਗਲਾ ਦੇ ਨਾਲ ਜਾਣ ਤੇ ਸਵਾਲ ਪੁੱਛਣ ਤੋਂ ਅਕਾਲੀ ਦਲ ਨੇ ਤੂਫਾਨ ਖੜ੍ਹਾ ਕਰ ਦਿੱਤਾ ਸੀ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਸਿੰਗਲਾ ਨੇ ਆਪਣਾ ਅਸਤੀਫਾ ਐਸ ਆਈ ਟੀ ਮੁਖੀ ਐਲ ਕੇ ਯਾਦਵ ਨੂੰ ਦੇ ਦਿੱਤਾਹੈ। ਸਿੰਗਲਾ ਦਾ ਕਹਿਣਾ ਹੈ ਕਿ ਉਸਨੇ ਇਸ ਰਾਮ ਰੌਲੇ ਤੋਂ ਕੁਝ ਨਹੀਂ ਲੈਣਾ। ਉਸਨੇ ਯਾਦਵ ਨੂੰ ਦੱਸ ਦਿੱਤਾ ਹੈ ਕਿ ਉਹ ਟੀਮ ਦਾ ਕਾਨੂੰਨੀ ਸਲਾਹਕਾਰ ਨਹੀਂ ਰਹਿ ਸਕਦਾ।