ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਮੁੱਖ ਮੰਤਰੀਆਂ ਵਿਚਾਲੇ ਕਈ ਅਹਿਮ ਮੁੱਦਿਆਂ ਨੂੰ ਲੈਕੇ ਚਰਚਾ ਕੀਤੀ ਗਈ ਹੈ। ਮੀਟਿੰਗ ‘ਚ ਅਹਿਮ ਮੁੱਦਾ ਪਾਣੀ ਉੱਪਰ ਸੈੱਸ ਲਾਉਣ ਦਾ ਹੈ। ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਮੀਡੀਆ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਦਾ ਆਪਸ ਵਿਚ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਇਹ ਰਿਸ਼ਤਾ ਕਾਇਮ ਰਹੇਗਾ। ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਹਰ 10 ਦਿਨਾਂ ਬਾਅਦ ਚੀਫ਼ ਸੈਕਟਰੀਆਂ, ਸੈਕਟਰੀਆਂ ਦੀ ਆਪਸ ਵਿਚ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਸ਼ਿਕਾਇਤਾਂ ਸੁਣਨ ਦੇ ਨਾਲ-ਨਾਲ ਸੁਝਾਅ ਵੀ ਦਿੱਤੇ ਜਾਣਗੇ ਅਤੇ ਸ਼ਿਕਾਇਤਾਂ ਨੂੰ ਦੂਰ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੈਰ-ਸਪਾਟੇ ‘ਤੇ ਆਪਸ ਵਿਚ ਮਿਲ ਕੇ ਕੰਮ ਕੀਤਾ ਜਾਵੇਗਾ।
ਮੈਂ ਹਿਮਾਚਲ ਦੇ CM @SukhuSukhvinder ਜੀ ਦਾ ਮੇਰੇ ਛੋਟੇ ਜਿਹੇ ਸੱਦੇ ‘ਤੇ ਪੰਜਾਬ ਆਉਣ ਲਈ ਧੰਨਵਾਦ ਕਰਦਾ ਹਾਂ
ਪੰਜਾਬ ਦੀ ਹਿਮਾਚਲ ਨਾਲ ਧਾਰਮਿਕ ਟੂਰਿਜ਼ਮ ਦੀ ਵੀ ਸਾਂਝ ਹੈ
ਪੰਜਾਬ ਤੇ ਹਿਮਾਚਲ ਨੂੰ ਜੇ ਸਾਂਝੇ ਤੌਰ ‘ਤੇ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਅਸੀਂ ਜ਼ਰੂਰ ਕਰਾਂਗੇ
—CM @BhagwantMann pic.twitter.com/bzQOEXwZst
— AAP Punjab (@AAPPunjab) March 29, 2023
ਹਿਮਾਚਲ ਸਰਕਾਰ ਵੱਲੋਂ ਪੰਜਾਬ ਦੇ ਪਾਣੀ ‘ਤੇ ਕੋਈ ਵੀ Cess ਨਹੀਂ ਲਾਇਆ ਜਾਵੇਗਾ
ਹਰ 10 ਦਿਨ ਦੇ ਅੰਦਰ ਪੰਜਾਬ ਤੇ ਹਿਮਾਚਲ ਦੇ ਚੀਫ਼ ਸੈਕਟਰੀਆਂ ਦੀ ਬੈਠਕ ਹੋਇਆ ਕਰੇਗੀ
—CM @BhagwantMann pic.twitter.com/GLhG1SmodB
— AAP Punjab (@AAPPunjab) March 29, 2023
ਸੁਖਵਿੰਦਰ ਸੁੱਖੂ ਨੇ ਕਿਹਾ ਕਿ ਇਕ ਗਲਿਤੀ ਫਹਿਮੀ ਹੋ ਗਈ ਸੀ ਕਿ ਵਾਟਰ ਸੈੱਸ ਲਗਾਇਆ ਗਿਆ ਹੈ, ਜਿਸ ਨੂੰ ਲੈ ਕੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਵਾਟਰ ‘ਤੇ ਕੋਈ ਵੀ ਸੈੱਸ ਨਹੀਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਲੱਗੇ ਹਾਈਡਰੋ ਪ੍ਰਾਜੈਕਟ ‘ਤੇ ਸਿਰਫ਼ ਵਾਟਰ ਸੈੱਸ ਲਗਾਇਆ ਗਿਆ ਹੈ। ਅਜਿਹੀ ਕੋਈ ਗੱਲ ਨਹੀਂ ਹੈ ਕਿ ਵਾਟਰ ‘ਤੇ ਸੈੱਸ ਲਗਾਇਆ ਗਿਆ ਹੈ। ਹਾਈਡਰੋ ਪ੍ਰਾਜੈਕਟ ‘ਤੇ ਲਗਾਏ ਗਏ ਇਸ ਸੈੱਸ ਨਾਲ ਪੰਜਾਬ ਅਤੇ ਹਰਿਆਣਾ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਛੋਟਾ ਭਰਾ ਅਤੇ ਹਿਮਾਚਲ ਵੱਡਾ ਭਰਾ ਹੈ, ਭਰਾਵਾਂ ਵਿਚ ਆਪਸ ਵਿਚ ਪਿਆਰ ਹੁੰਦਾ ਹੈ। ਇਸ ਦੌਰਾਨ ਸੁੱਖੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਿਮਾਚਲ ਆਉਣ ਦਾ ਸੱਦਾ ਵੀ ਦਿੱਤਾ ਗਿਆ। ਦਸ ਦਈਏ ਕਿ ਇਹ ਮੀਟਿੰਗ ਸੀਐਮ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਵਿੱਚ ਹੋਈ ਹੈ।