ਪੰਜਾਬ : ਪਟਿਆਲਾ ਵਿਚ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿਚ ਬਾਰਾਸ਼ ਹੋ ਰਹੀ ਹੈ । ਇਸ ਦੇ ਚਲਦਿਆਂ ਪਟਿਆਲਾ ਦੇ ਰਾਘੋ ਮਾਜਰਾ ’ਚ ਮਕਾਨ ਦੀ ਛੱਤ ਡਿੱਗਣ ਕਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਹ ਪਰਵਾਸੀ ਮਜ਼ਦੂਰ ਯੂਪੀ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ 35 ਸਾਲਾ ਮੁੰਨਾ ਲਾਲ ਅਤੇ 45 ਸਾਲਾ ਰਮਾ ਸ਼ੰਕਰ ਵਜੋਂ ਹੋਈ।
ਇਹ ਲੋਕ ਖਾਣਾ ਖਾਣ ਲਈ ਬੈਠੇ ਹੀ ਸਨ ਕਿ ਤੇਜ਼ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਗਈ। ਦੋਵਾਂ ਭਰਾਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖ਼ਮੀ ਹੋ ਗਏ।
ਇਨ੍ਹਾਂ ਦੇ ਹੀ ਇਕ ਹੋਰ ਭਰਾ ਚਿਰੰਜੀ ਲਾਲ ਸਮੇਤ ਗੰਗਾ ਰਾਮ ਅਤੇ ਸੰਤੋਸ਼ ਵੀ ਜ਼ਖ਼ਮੀ ਹੋ ਗਏ। ਇਹ ਪੰਜੇ ਇਥੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਛੱਤ ਗ਼ਾਡਰ ਬਾਲੇ ਵਾਲੀ ਸੀ। ਦੱਸ ਦਈਏ ਕਿ ਪਟਿਆਲਾ ਵਿਚ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿਚ ਬਾਰਾਸ਼ ਹੋ ਰਹੀ ਹੈ।