Twitter ਦੇ CEO Elon Musk ਨੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ ਦੇਰ ਰਾਤ ਨੂੰ ਟਵੀਟ ਕਰਦਿਆਂ ੳਹਨਾਂ ਕਿਹਾ ਕਿ “ਇਹ ਐਲਾਨ ਕਰਨ ਲਈ ਉਤਸ਼ਾਹਿਤ ਹਾਂ ਕਿ ਮੈਂ Twitter ਲਈ ਇੱਕ ਨਵੇਂ CEO ਨੂੰ ਨਿਯੁਕਤ ਕੀਤਾ ਹੈ। ਉਹ 6 ਹਫ਼ਤਿਆਂ ਵਿੱਚ ਆਪਣਾ ਕੰਮ ਸ਼ੁਰੂ ਕਰ ਦੇਵੇਗੀ। ਮੇਰੀ ਭੂਮਿਕਾ ਕਾਰਜਕਾਰੀ ਚੇਅਰਮੈਨ (Executive Chairman) ਅਤੇ ਮੁੱਖ ਟੈਕਨਾਲੋਜੀ ਅਧਿਕਾਰੀ (Chief Technology Officer) ਵਜੋਂ ਹੋਵੇਗੀ।
Excited to announce that I’ve hired a new CEO for X/Twitter. She will be starting in ~6 weeks!
My role will transition to being exec chair & CTO, overseeing product, software & sysops.
— Elon Musk (@elonmusk) May 11, 2023
ਦਸ ਦਈਏ ਕਿ ਐਲਨ ਮਸਕ ਨੇ ਹਾਲੇ ਨਵੇਂ ਸੀਈਓ ਦੇ ਨਾਮ ਦਾ ਜਨਤਕ ਨਹੀਂ ਕੀਤਾ ਹੈ ਪਰ ਇੰਨਾ ਜ਼ਰੂਰ ਸਪਸ਼ਟ ਹੋ ਗਿਆ ਹੈ ਕਿ ਨਵਾ ਸੀਈਓ ਇਕ ਮਹਿਲਾ ਹੋਵੇਗੀ। ਮਸਕ, ਜਿਸ ਨੇ ਅਕਤੂਬਰ ਵਿੱਚ ਕੰਪਨੀ ਦੀ 44 ਬਿਲੀਅਨ ਡਾਲਰ ਦੀ ਖਰੀਦ ਪੂਰੀ ਕਰਨ ਤੋਂ ਬਾਅਦ ਟਵਿੱਟਰ ਦੇ ਸੀਈਓ ਦਾ ਅਹੁਦਾ ਸੰਭਾਲਿਆ ਸੀ, ਨੇ ਦਸੰਬਰ ਵਿੱਚ ਕਿਹਾ ਸੀ ਕਿ ਇੱਕ ਵਾਰ ਜਦੋਂ ਉਸਨੂੰ “ਕੋਈ ਅਜਿਹਾ ਬੇਵਕੂਫ ਨੌਕਰੀ ਲੈਣ ਲਈ” ਮਿਲਿਆ ਤਾਂ ਉਹ ਸੀਈਓ ਦੇ ਅਹੁਦੇ ਤੋਂ ਹਟ ਜਾਵੇਗਾ। ਸੂਤਰਾਂ ਮੁਤਾਬਕ Yaccarino ਟਵਿੱਟਰ ਦੀ ਅਗਵਾਈ ਕਰਨ ਲਈ ਉਸਦੀ ਚੋਣ ਹੋ ਸਕਦੀ ਹੈ। ਦਸ ਦਈਏ ਕਿ ਯਾਕਾਰਿਨੋ NBCU ਵਿੱਚ ਗਲੋਬਲ Global Advertising And Partnerships ਦੇ ਚੇਅਰਮੈਨ ਹਨ ਅਤੇ ਕੰਪਨੀ ਵਿੱਚ 10 ਸਾਲ ਤੋਂ ਵੱਧ ਸਮਾਂ ਬਿਤਾ ਚੁੱਕੇ ਹਨ। ਯੈਕਾਰਿਨੋ ਦੀ ਨਿਯੁਕਤੀ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਟਵਿੱਟਰ ਨੂੰ ਵਿਗਿਆਪਨ ਦੀ ਆਮਦਨ ‘ਚ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।