ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪਹਿਲਵਾਨ ਅੱਜ ਯਾਨੀ ਮੰਗਲਵਾਰ ਨੂੰ ਸ਼ਾਮ 6 ਵਜੇ ਹਰਿਦੁਆਰ ਵਿੱਚ ਆਪਣੇ ਸਾਰੇ ਮੈਡਲ ਗੰਗਾ ਵਿੱਚ ਵਹਾ ਦੇਣਗੇ। ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਕਿ ਮੰਗਲਵਾਰ ਸ਼ਾਮ 6 ਵਜੇ ਹਰਿਦੁਆਰ ਵਿੱਚ ਆਪਣੇ ਸਾਰੇ ਮੈਡਲ ਗੰਗਾ ਵਿੱਚ ਵਹਾ ਦੇਵਾਂਗੇ। ਇਸ ਦੇ ਨਾਲ ਹੀ ਪਹਿਲਵਾਨ ਨੇ ਕਿਹਾ ਕਿ ਮੈਡਲ ਉਨ੍ਹਾਂ ਦੀ ਜਾਨ ਹਨ ਅੇਤ ਇਸ ਦੇ ਬਿਨਾਂ ਜਿਊਂਣਾ ਵੀ ਉਨ੍ਹਾਂ ਲਈ ਮੁਸ਼ਕਲ ਹੈ, ਇਸ ਲਈ ਉਹ ਇੰਡੀਆ ਗੇਟ ‘ਤੇ ਭੁੱਖ ਹੜਤਾਲ ਕਰਨਗੇ। ਬਜਰੰਗ ਪੂਨੀਆ ਨੇ ਆਪਣੇ ਟਵਿੱਟਰ ਹੈਂਡਲ ‘ਤੇ ਪਹਿਲਵਾਨਾਂ ਵਲੋਂ ਲਿਖੇ ਖੁੱਲ੍ਹੇ ਪੱਤਰ ਨੂੰ ਸ਼ੇਅਰ ਕੀਤਾ ਹੈ।
— Bajrang Punia 🇮🇳 (@BajrangPunia) May 30, 2023
ਇਸ ਤੋਂ ਇਲਾਵਾ ਪਹਿਲਵਾਨ ਸਾਕਸ਼ੀ ਮਲਿਕ ਨੇ ਲਿਖਿਆ- ਸਾਨੂੰ ਹੁਣ ਇਹ ਮੈਡਲ ਨਹੀਂ ਚਾਹੀਦਾ। ਅਸੀਂ ਇਨ੍ਹਾਂ ਮੈਡਲਾਂ ਨੂੰ ਗੰਗਾ ਵਿੱਚ ਵਹਾਉਣ ਜਾ ਰਹੇ ਹਾਂ। ਅਸੀਂ ਸ਼ੁੱਧਤਾ ਨਾਲ ਇਹ ਮੈਡਲ ਹਾਸਲ ਕੀਤੇ ਸਨ। ਇਨ੍ਹਾਂ ਮੈਡਲਾਂ ਨੂੰ ਪਹਿਨ ਕੇ ਤੇਜ਼ ਸਫੇਦੀ ਵਾਲਾ ਸਿਸਟਮ ਉਹਨਾਂ ਦਾ ਪ੍ਰਚਾਰ ਕਰਦਾ ਹੈ ਅਤੇ ਫਿਰ ਸਾਡਾ ਸ਼ੋਸ਼ਣ ਕਰਦਾ ਹੈ। ਉਹਨਾਂ ਕਿਹਾ ਕਿ ਇਹ ਮੈਡਲ ਉਹ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਵਾਪਸ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਸਾਡੀ ਕੋਈ ਸਾਰ ਨਹੀਂ ਲਈ ਹੈ।
ਦਸ ਦਈਏ ਕਿ ਐਤਵਾਰ ਨੂੰ ਜੰਤਰ-ਮੰਤਰ ਤੋਂ ਮਹਾਪੰਚਾਇਤ ‘ਚ ਜਾਣ ਦੀ ਕੋਸ਼ਿਸ਼ ਦੌਰਾਨ ਪਹਿਲਵਾਨਾਂ ਦੀ ਦਿੱਲੀ ਪੁਲਸ ਨਾਲ ਝੜਪ ਹੋ ਗਈ ਸੀ। ਜਿਸ ਤੋਂ ਬਾਅਦ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਸੰਗੀਤਾ ਫੋਗਾਟ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਬਾਅਦ ‘ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਪਹਿਲਵਾਨਾਂ ਨੇ ਆਪਣੀ ਅਗਲੀ ਰਣਨੀਤੀ ਤਿਆਰ ਕੀਤੀ ਅਤੇ ਕੀਤਾ ਕਿ ਅੱਜ ਉਹ ਹਰਿਦੁਆਰ ਵਿੱਚ ਆਪਣੇ ਸਾਰੇ ਮੈਡਲ ਗੰਗਾ ਵਿੱਚ ਵਹਾ ਦੇਣਗੇ। ਇਸਦੇ ਨਾਲ ਹੀ ਉਹਨਾਂ ਨੇ ਇੰਡੀਆ ਗੇਟ ‘ਤੇ ਮਰਨ ਵਰਤ ‘ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ।