ਪੰਜਾਬ ਦੇ ਮੋਗਾ ਨਗਰ ਨਿਗਮ ‘ਤੇ ਵੀ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ। ਬਲਜੀਤ ਸਿੰਘ ਚੰਨੀ ਮੋਗਾ ਦੇ ਨਵੇਂ ਮੇਅਰ ਬਣੇ ਹਨ। ਮੋਗਾ ਨਗਰ ਨਿਗਮ ਵਿੱਚ ਕੁੱਲ 50 ਕੌਂਸਲਰਾਂ ਵਿੱਚੋਂ 42 ਨੇ ਬਲਜੀਤ ਸਿੰਘ ਚੰਨੀ ਦਾ ਸਮਰਥਨ ਕੀਤਾ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਪਹਿਲਾ ਮੇਅਰ ਬਣਿਆ ਹੈ। ਵਾਰਡ ਨੰਬਰ 8 ਤੋਂ ਕੌਂਸਲਰ ਬਲਜੀਤ ਸਿੰਘ ਚੰਨੀ ਸੋਮਵਾਰ ਨੂੰ ਮੋਗਾ ਨਗਰ ਨਿਗਮ ਦੇ ਮੇਅਰ ਚੁਣੇ ਗਏ। ਮੋਗਾ ਪੰਜਾਬ ਦੀ ਪਹਿਲੀ ਨਿਗਮ ਹੈ ਜਿੱਥੇ ‘ਆਪ’ ਨੇ ਆਪਣਾ ਮੇਅਰ ਬਣਾਇਆ ਹੈ।
ਬਲਜੀਤ ਸਿੰਘ ਚੰਨੀ ਸਮਾਜ ਸੇਵੀ ਹਨ ਅਤੇ ਵਾਹਨਾਂ ਦੀ ਮੁਰੰਮਤ ਦਾ ਕੰਮ ਵੀ ਕਰਦੇ ਹਨ। ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਬਲਜੀਤ ਸਿੰਘ ਚੰਨੀ ਨੂੰ ਮੇਅਰ ਚੁਣ ਲਿਆ। ਇਹ ਚੋਣ ਸਵੇਰੇ 10 ਵਜੇ ਜ਼ਿਲ੍ਹਾ ਡੀਸੀ ਕੰਪਲੈਕਸ ਵਿੱਚ ਹੋਈ। ਇਸ ਵਿੱਚ 50 ਵਾਰਡ ਦੇ ਕੌਂਸਲਰ ਤੋਂ ਇਲਾਵਾ ਮੋਗਾ ਤੋਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਅਤੇ ਜ਼ਿਲ੍ਹੇ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।