ਅਮੂਲ ਤੋਂ ਬਾਅਦ ਹੁਣ ਵੇਰਕਾ ਨੇ ਵੀ ਅੱਜ ਸ਼ਾਮ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਹ ਕੀਮਤਾਂ 4 ਫਰਵਰੀ ਤੋਂ ਲਾਗੂ ਹੋਣਗੀਆਂ। ਹੁਣ ਫੁੱਲ ਕਰੀਮ ਦੁੱਧ (500 ਮਿ.ਲੀ.) ਦੀ ਕੀਮਤ 29 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤੀ ਗਈ ਹੈ। ਦੂਜੇ ਪਾਸੇ ਡਬਲ ਟੋਨਡ ਦੁੱਧ (500 ਮਿ.ਲੀ.) ਦੀ ਕੀਮਤ 24 ਰੁਪਏ ਕਰ ਦਿੱਤੀ ਗਈ ਹੈ। ਸਕਿਮਡ (Skimmed) ਦੁੱਧ (500 ਮਿ.ਲੀ.) ਦੀ ਕੀਮਤ ਹੁਣ 22 ਰੁਪਏ ਹੋਵੇਗੀ। ਜਦਕਿ ਗਾਂ ਦੇ ਦੁੱਧ (1.5 ਲੀਟਰ) ਦੀ ਕੀਮਤ 80 ਰੁਪਏ ਹੋਵੇਗੀ।
ਇਸ ਤੋਂ ਪਹਿਲਾਂ ਅੱਜ ਦਿਨ ਵਿੱਚ, ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF), ਜੋ ਅਮੂਲ ਬ੍ਰਾਂਡ ਲਈ ਜਾਣੀ ਜਾਂਦੀ ਹੈ, ਨੇ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਜਾਣਕਾਰੀ ਲਈ ਦਸ ਦਈਏ ਕਿ ਅਮੂਲ ਗੋਲਡ 66 ਰੁਪਏ ਪ੍ਰਤੀ ਲੀਟਰ, ਅਮੂਲ ਤਾਜ਼ਾ 54 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਗਾਂ ਦਾ ਦੁੱਧ 56 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਏ2 ਮੱਝ ਦਾ ਦੁੱਧ 70 ਰੁਪਏ ਪ੍ਰਤੀ ਲੀਟਰ ‘ਤੇ ਉਪਲਬਧ ਹੋਵੇਗਾ।