ਵੱਡੀ ਖਬਰ ਬਾਲੀਵੁੱਡ ਇੰਡਸਟਰੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਪ੍ਰਸਿੱਧ ਬਾਲੀਵੁੱਡ ਗਾਇਕ ਸੋਨੂੰ ਨਿਗਮ ਅਤੇ ਉਹਨਾਂ ਦੀ ਟੀਮ ‘ਤੇ ਲਾਈਵ ਸ਼ੋਅ ਦੌਰਾਨ ਕੁਝ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ ਹੈ। ਇਹ ਹਮਲਾ ਮੁੰਬਈ ਦੇ ਚੇਂਬੂਰ ਇਲਾਕੇ ਵਿੱਚ ਇੱਕ Concert ਦੌਰਾਨ ਹੋਇਆ ਹੈ।
ਹਮਲੇ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਸੋਨੂੰ ਨਿਗਮ Concert ਕਰਨ ਤੋਂ ਬਾਅਦ ਸਟੇਜ ਤੋਂ ਉਤਰ ਰਹੇ ਸੀ। ਇਸ ਦਰਮਿਆਨ ਇਕ ਵਿਅਕਤੀ ਪਿੱਛੇ ਤੋਂ ਆਉਂਦਾ ਹੈ ਅਤੇ ਸੋਨੂੰ ਨਿਗਮ ਦੇ ਟੀਮ ਦੇ ਮੈਂਬਰਾਂ ਨੂੰ ਹੇਠਾਂ ਸੁੱਟ ਦਿੰਦਾ ਹੈ। ਇਸ ਦੌਰਾਨ ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਸੋਨੂੰ ਦੇ ਟੀਮ ਦੇ ਇਕ ਮੈਂਬਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਸੋਨੂੰ ਨਿਗਮ ਵੀ ਉਨ੍ਹਾਂ ਦੇ ਨਾਲ ਸੀ। ਇਸ ਤੋਂ ਬਾਅਦ ਸੋਨੂੰ ਨਿਗਮ ਆਪਣਾ ਬਿਆਨ ਦਰਜ ਕਰਵਾਉਣ ਲਈ ਪੁਲਿਸ ਕੋਲ ਪਹੁੰਚ ਗਏ।
ਹਮਲੇ ਦੀ ਵੀਡੀਓ ਦੇਖਣ ਲਈ ਕਰੋ ਕਲਿੱਕ:
https://twitter.com/thakkar_sameet/status/1627718174182612992?s=20
ਸੂਤਰਾਂ ਮੁਤਾਬਕ ਊਧਵ ਠਾਕਰੇ ਕੈਂਪ ਦੇ ਵਿਧਾਇਕ ਪ੍ਰਕਾਸ਼ ਫਤਰਪੇਕਰ ਦੇ ਪੁੱਤਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੋਨੂੰ ਨਿਗਮ ਅਤੇ ਖਾਨ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ। ਦੱਸ ਦੇਈਏ ਕਿ ਸਥਾਨਕ ਵਿਧਾਇਕ ਪ੍ਰਕਾਸ਼ ਫਤਰਪੇਕਰ ਦੀ ਤਰਫੋਂ ਪਿਛਲੇ ਚਾਰ ਦਿਨਾਂ ਤੋਂ ‘ਚੈਂਬੂਰ ਫੈਸਟੀਵਲ’ ਚੱਲ ਰਿਹਾ ਸੀ। ਸੋਮਵਾਰ (20 ਫਰਵਰੀ) ਨੂੰ ਪ੍ਰੋਗਰਾਮ ਦਾ ਆਖਰੀ ਦਿਨ ਸੀ। ਜਦੋਂ ਸੋਨੂੰ ਨਿਗਮ ਸਟੇਜ ‘ਤੇ ਗਾ ਰਹੇ ਸੀ ਤਾਂ ਵਿਧਾਇਕ ਪ੍ਰਕਾਸ਼ ਫੱਤਰਪੇਕਰ ਦੇ ਬੇਟੇ ਨੇ ਸੋਨੂੰ ਦੇ ਮੈਨੇਜਰ ਸਾਈਰਾਜ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ।
ਪ੍ਰਦਰਸ਼ਨ ਤੋਂ ਬਾਅਦ ਜਦੋਂ ਸੋਨੂੰ ਸਟੇਜ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਵਿਧਾਇਕ ਦੇ ਬੇਟੇ ਨੇ ਕਾਹਲੀ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੋਨੂੰ ਦੇ ਬਾਡੀਗਾਰਡ ਹਰੀ ਨੇ ਉਸ ਨੂੰ ਸ਼ਿਸ਼ਟਾਚਾਰ ਨਾਲ ਸੈਲਫੀ ਲੈਣ ਲਈ ਕਿਹਾ। ਵਿਧਾਇਕ ਦੇ ਬੇਟੇ ਨੇ ਗੁੱਸੇ ‘ਚ ਆ ਕੇ ਹਰੀ ਨੂੰ ਧੱਕਾ ਦੇ ਦਿੱਤਾ। ਇਸ ਦੌਰਾਨ ਉਸ ਨੇ ਸੋਨੂੰ ਨਿਗਮ ਨਾਲ ਧੱਕਾ ਵੀ ਕੀਤਾ। ਬਾਡੀ ਗਾਰਡ ਹਰੀ ਨੇ ਤੁਰੰਤ ਸੋਨੂੰ ਨੂੰ ਫੜ ਲਿਆ ਅਤੇ ਡਿੱਗਣ ਤੋਂ ਬਚਾਇਆ। ਇਸ ਤੋਂ ਬਾਅਦ ਵਿਧਾਇਕ ਦੇ ਬੇਟੇ ਨੇ ਰੱਬਾਨੀ ਮੁਸਤਫਾ ਖਾਨ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ।