ਖਾਲਿਸਤਾਨੀ ਪੱਖੀ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅੰਮ੍ਰਿਤਸਰ ਵਿਚ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕੀਤਾ ਗਿਆ ਸੀ। ਜਿਸ ਵਿਚ ਉਹਨਾਂ ਨੇ ਸਿਆਸੀ ਪਾਰਟੀਆਂ ਬਾਰੇ ਕਈ ਸਾਰੇ ਬਿਆਨ ਦਿੱਤੇ ਸੀ ਅਤੇ ਕਿਹਾ ਸੀ ਕਿ ਉਹ ਕਿਸੇ ਤਰੀਕੇ ਦਾ ਟਕਰਾਅ ਨਹੀਂ ਚਾਹੁੰਦੇ ਹਨ। ਉਹਨਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਇਲਜ਼ਾਮ ਲਗਾਉਂਦੇ ਹੋਏ ਇਹ ਗੱਲ ਆਖੀ ਗਈ ਸੀ ਕਿ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੋਈ ਧਮਕੀ ਨਹੀਂ ਦਿੱਤੀ ਹੈ, ਸਗੋਂ ਅਮਿਤ ਸ਼ਾਹ ਨੇ ਖੁਦ ਉਨ੍ਹਾਂ ਨੂੰ ਧਮਕਾਇਆ ਹੈ। ਜਿਸ ਤੋਂ ਬਾਅਦ ਹੁਣ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਬਿਨਾਂ ਨਾਂਅ ਲਏ ਅੰਮ੍ਰਿਤਪਾਲ ਸਿੰਘ ‘ਤੇ ਤੰਜ ਕੱਸਿਆ ਹੈ। ਕਾਂਗਰਸੀ ਆਗੂ ਨੇ ਟਵੀਟ ਕਰਦਿਆਂ ਕਿਹਾ,
“ਪੰਜਾਬ ਨੂੰ ਦੇਸ਼ ਤੋਂ ਵੱਖ ਕਰਨ ਦੀ ਲੜਾਈ ਵਿੱਚ ਸਿਰ ਦੇਣ ਦੀ ਗੱਲ ਕਰਨ ਵਾਲਾ ਅੱਜ ਇੱਕ ਚਪੇੜਾਂ ਦੇ ਡਰ ਕਾਰਨ ਸਵੇਰ ਤੋਂ ਫੇਸਬੁੱਕ ਉਪਰ ਸਫਾਈ ਦੇ ਰਿਹਾ ਹੈ। ਕਾਂਗਰਸੀ ਆਗੂ ਨੇ ਇਸਤੋਂ ਅੱਗੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬੱਚਾ ਕਾਫੀ ਡਰ ਗਿਆ ਹੈ ਅਤੇ ਗਲਤੀ ਮੰਨ ਗਿਆ ਹੈ, ਇਸ ਲਈ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।”