ਸੀ.ਬੀ.ਆਈ. ਵਲੋਂ ਗ੍ਰਿਫ਼ਤਾਰ ਕੀਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੂੰ ਲੈਕੇ ਆਮ ਆਦਮੀ ਪਾਰਟੀ ਲਗਾਤਾਰ ਵਿਵਾਦਾਂ ਵਿਚ ਘਿਰਦੀ ਜਾ ਰਹੀ ਹੈ। ਹੁਣ ਦਿੱਲੀ ਦੀ ‘ਆਪ’ ਸਰਕਾਰ ‘ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਮਨੀਸ਼ ਸਿਸੋਦੀਆਂ ਨੂੰ ਬਚਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 25 ਕਰੋੜ ਰੁਪਏ ਵਕੀਲਾਂ ‘ਤੇ ਖਰਚ ਕਰ ਦਿੱਤੇ ਹਨ। ਇਸ ਦਾ ਖ਼ੁਲਾਸਾ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਇਕ ਟਵੀਟ ਅਤੇ ਵੀਡੀਓ ਜਾਰੀ ਕਰਕੇ ਕੀਤਾ ਗਿਆ ਹੈ। ਉਹਨਾਂ ਨੇ ਟਵੀਟ ਜਾਰੀ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਲੋਕਾਂ ਨਾਲ ਬੇਇਨਸਾਫੀ ਹੋਈ ਹੈ। ਆਪਣੇ ਭ੍ਰਿਸ਼ਟ “ਪਾਟਨਰ ਇਨ ਕ੍ਰਾਈਮ” ਸਿਸੋਦੀਆ ਨੂੰ ਬਚਾਉਣ ਲਈ, ਕੱਟੜ ਬੇਈਮਾਨ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਲਗਭਗ 25 ਕਰੋੜ, ਵਕੀਲਾਂ ਦੀਆਂ ਫੀਸਾਂ ਨੂੰ ਦੇਣ ਲਈ ਬਰਬਾਦ ਕਰ ਦਿੱਤਾ ਹੈ।
दिल्ली की जनता के साथ नाइंसाफी: कट्टर बेईमान केजरीवाल जी ने अपने भ्रष्ट “Partner in Crime” सिसोदिया को बचाने के लिए दिल्ली सरकार के लगभग 25 करोड़ वकीलों की फीस में उड़ा दिये
मैं @LtGovDelhi जी से माँग करता हूँ कि ये ₹25 करोड़ सिसोदिया, केजरीवाल और @AamAadmiParty से वसूले जायें https://t.co/neJzHB8VgT pic.twitter.com/EhzWuIE8D6
— Manjinder Singh Sirsa (मोदी का परिवार) (@mssirsa) March 2, 2023
ਨਾਲ ਹੀ ਸਿਰਸਾ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਇਹ ਮੰਗ ਕੀਤੀ ਹੈ ਕਿ ਆਮ ਜਨਤਾ ਦਾ 25 ਕਰੋੜ ਜੋ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆਂ ਨੂੰ ਬਚਾਉਣ ਲਈ ਖਰਚਿਆ ਹੈ ਉਹ ਕੇਜਰੀਵਾਲ ਅਤੇ ਸਿਸੋਦੀਆਂ ਦੀਆਂ ਜਾਇਦਾਦਾਂ ਅਤੇ ਖਾਤਿਆਂ ‘ਚੋਂ ਵਸੂਲਿਆ ਜਾਵੇ।