ਰਾਜਸਥਾਨ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜਸਥਾਨ ਵਿਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਮੁੱਖ ਮੰਤਰੀ ਮਾਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਕ ਟਵੀਟ ਕਰਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਸ਼ਬਦੀ ਵਾਰ ਕੀਤੇ ਗਏ ਹਨ। ਉਹਨਾਂ ਲਿਖਿਆ ਪੰਜਾਬ ਵਿੱਚ ਜੰਗਲ-ਕਾਨੂੰਨ ਦਾ ਬੋਲਬਾਲਾ ਹੈ। ਆਮ ਆਦਮੀ ਗੈਂਗਸਟਰ-ਕਲਚਰ ਦੀ ਮਾਰ ਝੱਲ ਰਿਹਾ ਹੈ। ਉਦਯੋਗ ਸੂਬੇ ਤੋਂ ਭੱਜ ਰਿਹਾ ਹੈ। ਇਸ ਸਥਿਤੀ ਨੂੰ ਸੁਧਾਰਨ ਦੀ ਬਜਾਏ ਸੀ.ਐਮ ਭਗਵੰਤ ਮਾਨ ਕੇਜਰੀਵਾਲ ਦੇ ਪ੍ਰਚਾਰ ਲਈ ਪੰਜਾਬ ਦੇ ਫੰਡਾਂ ਦੀ ਵਰਤੋਂ- ਹੁਣ ਰਾਜਸਥਾਨ ਵਿੱਚ ਕਰਨ ਲੱਗ ਪਏ ਹਨ। ਉਹਨਾਂ ਕਿਹਾ ਕਿ “ਬਸ ਹੁਣ ਬਹੁਤ ਹੋ ਗਿਆ। ਪੰਜਾਬ ਸੂਬੇ ਨੂੰ ਪਹਿਲਾਂ ਰੱਖਿਆ ਨਾ ਕਿ ਆਪਣੇ ਸਿਆਸੀ ਮਾਲਕ ਨੂੰ।
Jungle law prevailing in Punjab. Common man bearing brunt of gangster-extortion culture. Industry fleeing State. Instead of correcting this situation CM @BhagwantMann using Pb funds to promote Kejriwal- now in Rajasthan. Enough is enough. Put Pb first. Not your political masters.
— Sukhbir Singh Badal (@officeofssbadal) March 14, 2023
ਇਸ ਦੇ ਨਾਲ ਭਾਜਪਾ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ‘ਆਪ’ ਨੂੰ ਕਰੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਨਸੀਹਤ ਦਿੱਤੀ ਹੈ। ਉਹਨਾਂ ਟਵੀਟ ਕਰਦਿਆਂ ਕਿਹਾ, “ਕੇਜਰੀਵਾਲ, ਭਗਵੰਤ ਮਾਨ ਨੂੰ ਦਿਖਾਵੇ ਵਜੋਂ ਵਰਤ ਰਿਹਾ ਹੈ। ਉਹਨਾਂ ਨਸੀਹਤ ਦਿੰਦਿਆਂ ਕਿਹਾ, ਮਾਨ ਸਾਹਬ, ਪੂਰੇ ਭਾਰਤ ਵਿੱਚ ਕੇਜਰੀਵਾਲ ਦੇ ਦੌਰੇ ਅਤੇ ਟੂਰ ਸਪਾਂਸਰ ਕਰਨ ਦੀ ਬਜਾਏ ਉਸਦੀ ਗੇਮ ਪਲਾਨ ਨੂੰ ਦੇਖੋ ਅਤੇ ਆਪਣੇ ਸੂਬੇ ਦਾ ਧਿਆਨ ਰੱਖੋ।
Kejriwal is using Bhagwant Mann as a showpiece.
Mann Sahab, see through his game plan and take care of your state rather than touring and tour-sponsoring Kejriwal all across India https://t.co/AwQ6ik6YY4
— Manjinder Singh Sirsa (मोदी का परिवार) (@mssirsa) March 13, 2023
ਇਥੇ ਦਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜਸਥਾਨ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈਕੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਰਾਜਸਥਾਨ ਦਾ ਦੌਰਾ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਤਸਵੀਰਾਂ ਉਨਾਂ ਵਲੋਂ ਆਪਣੇ ਟਵੀਟਰ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਗਈਆਂ ਸੀ। ਇਸ ਤੋਂ ਬਾਅਦ ਹੁਣ ਉਹਨਾਂ ‘ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਹੁਣ ਰਾਜਸਥਾਨ ‘ਚ ਕੀਤੇ ਜਾ ਰਹੇ ਚੋਣ ਪ੍ਰਚਾਰ ‘ਚ ਲਗਾ ਰਹੇ ਹਨ।