ਤਰਨਤਾਰਨ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕੱਸਦਿਆਂ 6 ਦੋਸ਼ੀਆਂ ਦੀ 5 ਕਰੋੜ 72 ਲੱਖ 30 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਐਸਐਸਪੀ ਨੇ ਦੱਸਿਆ ਕਿ ਛੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਲਈ ਕੇਂਦਰੀ ਅਥਾਰਟੀ ਨੂੰ ਪੱਤਰ ਲਿਖਿਆ ਗਿਆ ਸੀ। ਅਥਾਰਟੀ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਪੁਲਿਸ ਹੁਣ ਤੱਕ 123 ਤਸਕਰਾਂ ਦੀ 136.72 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ। ਨਸ਼ਾ ਤਸਕਰ ਗੁਰ ਪਵਿਤਰ ਸਿੰਘ ਵਾਸੀ ਪਿੰਡ ਲੱਖਾ ਦੀ 65.50 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਉਸ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਇੱਕ ਕਿਲੋ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਵਿੱਚ ਤਸਕਰ ਗੁਰਪਿੰਦਰ ਸਿੰਘ ਵਾਸੀ ਪਿੰਡ ਘੁਰਕਵਿੰਡ ਦੀ ਵੀ 65.50 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
ਐਸਐਸਪੀ ਨੇ ਦੱਸਿਆ ਕਿ ਡੀਆਰਆਈ ਮੁੰਬਈ ਵੱਲੋਂ 293.81 ਕਿਲੋ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਵਿੱਚ ਚੋਹਲਾ ਸਾਹਿਬ ਦੇ ਰਹਿਣ ਵਾਲੇ ਪ੍ਰਭਜੀਤ ਸਿੰਘ ਦੀ 3.4 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਖਲਾਡਾ ਪੁਲਸ ਨੇ 3 ਕਿਲੋ 834 ਗ੍ਰਾਮ ਹੈਰੋਇਨ ਦੇ ਮਾਮਲੇ ‘ਚ ਤਸਕਰ ਰੇਸ਼ਮ ਸਿੰਘ ਵਾਸੀ ਦਾਲ ਦੀ 25.60 ਲੱਖ ਰੁਪਏ ਦੀ ਜਾਇਦਾਦ ਬਰਾਮਦ ਕੀਤੀ ਹੈ।
515 ਗ੍ਰਾਮ ਹੈਰੋਇਨ ਬਰਾਮਦ ਕਰਨ ਦੇ ਮਾਮਲੇ ‘ਚ ਤਸਕਰ ਮਨਜਿੰਦਰ ਸਿੰਘ ਵਾਸੀ ਫਤਿਹਾਬਾਦ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਬਿਹਾਰੀਪੁਰ ਵਾਸੀ ਤਸਕਰ ਕੁਰਬਿੰਦਰ ਸਿੰਘ ਦੀ ਗੋਇੰਦਵਾਲ ਸਾਹਿਬ ਪੁਲਿਸ ਨੇ 274 ਗ੍ਰਾਮ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਵਿੱਚ 70 ਲੱਖ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਡੀਐਸਪੀ ਪ੍ਰੀਤ ਇੰਦਰ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ। ਇਸ ਜਾਇਦਾਦ ਸਬੰਧੀ ਨੋਟਿਸ ਸਮੱਗਲਰਾਂ ਦੇ ਘਰਾਂ ਅੱਗੇ ਚਿਪਕਾ ਦਿੱਤੇ ਗਏ ਹਨ।