ਮਸ਼ਹੂਰ ਸੂਫੀ ਗਾਇਕਾ ਸੁਲਤਾਨਾ ਨੂਰਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸੁਲਤਾਨਾ ਨੂਰਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੁਲਤਾਨਾ ਨੂਰਾਨ ਤੋਂ ਜੱਗੂ ਭਗਵਾਨਪੁਰੀਆਂ ਦੇ ਨਾਂ ‘ਤੇ ਫਿਰੌਤੀ ਮੰਗੀ ਜਾ ਰਹੀ ਹੈ।
ਦੱਸ ਦੇਈਏ ਕਿ ਸੁਲਤਾਨਾ ਨੂਰਾ ਦੇ ਮੈਨੇਜਰ ਨੂੰ ਧਮਕੀ ਭਰਿਆ ਮੈਸੇਜ ਮਿਲਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸਾਨੂੰ ਪੈਸੇ ਦਿਓ ਨਹੀਂ ਤਾਂ ਅਸੀਂ ਸੁਲਤਾਨਾ ਨੂੰ ਮਾਰ ਦੇਵਾਂਗੇ। ਸੁਲਤਾਨ ਦੇ ਪਤੀ ਵੱਲੋਂ ਪੁਲੀਸ ਕੋਲ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲਾ ਸਾਹਮਣੇ ਆਉਂਦੇ ਹੀ ਪੁਲਿਸ ਨੇ ਵੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।