ਇਸ ਵੇਲੇ ਦੀ ਵੱਡੀ ਖ਼ਬਰ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਵਿਧਾਇਕ ਸੁਖਪਾਲ ਖਹਿਰਾ ਨੂੰ ਸੋਸ਼ਲ ਮੀਡੀਆ ’ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਖੁਦ ਵਿਧਾਇਕ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਧਮਕੀ ਦੀ ਕਟਿੰਗ ਸ਼ੇਅਰ ਕਰਦਿਆਂ ਲਿਖਿਆ ਕਿ ਇੰਸਟਾਗ੍ਰਾਮ ’ਤੇ ਇਕ ਰਾਜ ਗਰੇਵਾਲ ਦੁਆਰਾ ਮੈਨੂੰ ਸਿੱਧੀ ਧਮਕੀ ਦਿੱਤੀ ਗਈ ਹੈ ਕਿ ਮੈਂ ਕਿਤੇ ਵੀ ਭੱਜ ਸਕਦਾ ਹਾਂ, ਮੈਨੂੰ ਮੱਥੇ ’ਤੇ ਗੋਲ਼ੀ ਮਾਰ ਦਿੱਤੀ ਜਾਵੇਗੀ। ਖਹਿਰਾ ਨੇ ਆਖਿਆ ਕਿ ਮੈਂ ਪਹਿਲਾਂ ਹੀ ਜਨਤਕ ਡੋਮੇਨ ’ਚ ਲਿਆਇਆ ਹੈ ਕਿ ਭਗਵੰਤ ਮਾਨ ਸਰਕਾਰ ਮੇਰੇ ਜਾਂ ਹੋਰ ਕਾਂਗਰਸੀ ਨੇਤਾਵਾਂ ਨੂੰ ਕਿਸੇ ਵੀ ਸਰੀਰਕ ਨੁਕਸਾਨ ਲਈ ਜ਼ਿੰਮੇਵਾਰ ਹੋਵੇਗੀ।
I have received a direct threat that “i may run anywhere i will be shot in the forehead”by one Raj Grewal on Instagram. I have already brought in public domain that @BhagwantMann govt will be responsible for any physical harm to me or other @INCIndia leaders. @DGPPunjabPolice pic.twitter.com/1UkMq8Ke8A
— Sukhpal Singh Khaira (@SukhpalKhaira) March 10, 2023
ਦਸ ਦਈਏ ਕਿ ਧਮਕੀ ਭਰੇ ਕੁਮੈਂਟ ਵਿਚ ਇਹ ਲਿਖਿਆ ਗਿਆ ਹੈ ਕਿ “ਤੂੰ ਜਿੱਦਾਂ ਮਰਜੀ ਆਇਆ ਹੋਵੇਂ… ਗੋਲੀ ਤੇਰੇ ਸਿੱਧਾ ਮੱਥੇ ‘ਚ ਵੱਜਣੀ ਆ.. ਤਿਆਰ.. ਹੋਜਾ ਪੁੱਤ..”। ਇਥੇ ਦਸਣਯੋਗ ਹੈ ਕਿ ਸੁਖਪਾਲ ਖਹਿਰਾ ਤੋਂ ਪਹਿਲਾਂ ਵੀ ਕਈ ਸਿਆਸੀ ਨੇਤਾਵਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਨਾਲ ਹੀ ਖਹਿਰਾ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਸਾਡੇ ‘ਚੋਂ ਕਿਸੇ ਨੂੰ ਵੀ ਕੁਝ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰ ਮਾਨ ਸਰਕਾਰ ਹੋਵੇਗੀ।