ਫ਼ਿਰੋਜ਼ਪੁਰ ਦੇ ਬੀ.ਓ.ਪੀ. ਗੱਟੀ ਹਯਾਤ ਇਲਾਕੇ ਵਿੱਚ ਬੀ.ਐਸ.ਐਫ. ਖੇਤਾਂ ‘ਚੋਂ ਇਕ ਵੱਡਾ ਪਾਕਿਸਤਾਨੀ ਡਰੋਨ ਮਿਲਿਆ ਹੈ। ਦੱਸਿਆ ਜਾਂਦਾ ਹੈ ਕਿ ਬੀ.ਐਸ.ਐਫ. ਫ਼ਿਰੋਜ਼ਪੁਰ ਦੀ 155 ਬਟਾਲੀਅਨ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਇਹ ਡਰੋਨ ਖੇਤਾਂ ਵਿੱਚ ਡਿੱਗ ਪਿਆ ਸੀ ਅਤੇ ਇੱਕ ਕਿਸਾਨ ਨੇ ਇਸ ਸਬੰਧੀ ਤੁਰੰਤ ਬੀ.ਐਸ.ਐਫ. ਨੂੰ ਸੂਚਿਤ ਕੀਤਾ ਗਿਆ ਸੀ।
ਬੀ ਐੱਸ ਐੱਫ. ਡਰੋਨ ਨੂੰ ਕਬਜ਼ੇ ‘ਚ ਲੈ ਕੇ ਪੂਰੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।