ਪੰਜਾਬ : ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨੇ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਾਨ ਨੇ ਜਵਾਨਾਂ ਦੇ ਪਰਿਵਾਰਾਂ ਲਈ ਵੱਡਾ ਐਲਾਨ ਕੀਤਾ।
-ਪਹਿਲਾਂ ਐਕਸੀਡੈਂਟ ਜਾਂ ਕਿਸੇ ਹਾਦਸੇ ‘ਚ ਜਾਨ ਗਵਾਉਣ ਵਾਲੇ ਜਵਾਨਾਂ ਨੂੰ ਕੋਈ ਵੀ ਸਹਾਇਤਾ ਰਾਸ਼ੀ ਨਹੀਂ ਦਿੱਤੀ ਜਾਂਦੀ ਸੀ ।
-ਸਾਡੀ ਸਰਕਾਰ ਹਾਦਸੇ ‘ਚ ਜਾਨ ਗਵਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ₹25 ਲੱਖ ਦੀ ਸਹਾਇਤਾ ਰਾਸ਼ੀ ਦੇਵੇਗੀ।
-ਅਸੀਂ ਸਾਡੇ ਸ਼ਹੀਦਾਂ ਨੂੰ ਬੋਝ ਨਹੀਂ ਸਮਝਾਂਗੇ, ਹਰ ਸਾਲ ਅਸੀਂ ₹9 ਕਰੋੜ ਰੁਪਏ ਖ਼ਰਚ ਕਰਿਆ ਕਰਾਂਗੇ ।
-ਅਸੀਂ ਜ਼ਖ਼ਮੀ ਹੋਏ ਜਵਾਨਾਂ ਨੂੰ ਮਿਲਣ ਵਾਲੀਆਂ ਸਹਾਇਤਾ ਰਾਸ਼ੀਆਂ ‘ਚ ਵੀ ਵਾਧਾ ਕਰ ਦਿੱਤਾ ਹੈ।
-ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ ₹6 ਹਜ਼ਾਰ ਤੋਂ ਵਧਾ ਕੇ ₹ 10 ਹਜ਼ਾਰ ਕਰ ਦਿੱਤੀ ਹੈ।
ਪਹਿਲਾਂ ਐਕਸੀਡੈਂਟ ਜਾਂ ਕਿਸੇ ਹਾਦਸੇ 'ਚ ਜਾਨ ਗਵਾਉਣ ਵਾਲੇ ਜਵਾਨਾਂ ਨੂੰ ਕੋਈ ਵੀ ਸਹਾਇਤਾ ਰਾਸ਼ੀ ਨਹੀਂ ਦਿੱਤੀ ਜਾਂਦੀ ਸੀ
ਸਾਡੀ ਸਰਕਾਰ ਹਾਦਸੇ 'ਚ ਜਾਨ ਗਵਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ₹25 ਲੱਖ ਦੀ ਸਹਾਇਤਾ ਰਾਸ਼ੀ ਦੇਵੇਗੀ
ਅਸੀਂ ਸਾਡੇ ਸ਼ਹੀਦਾਂ ਨੂੰ ਬੋਝ ਨਹੀਂ ਸਮਝਾਂਗੇ, ਹਰ ਸਾਲ ਅਸੀਂ ₹9 ਕਰੋੜ ਰੁਪਏ ਖ਼ਰਚ ਕਰਿਆ ਕਰਾਂਗੇ… pic.twitter.com/cjLUMBNIP3
— AAP Punjab (@AAPPunjab) July 26, 2023