ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਜੁੜੀ ਹੋਈ ਹੈ। ਦਸ ਦਈਏ ਕਿ ਪੰਜਾਬ ਸਰਕਾਰ ਨੇ ਸੀ.ਐਮ. ਮਾਨ ਦੀ ਪਤਨੀ ਗੁਰਪ੍ਰੀਤ ਕੌਰ ਦੀ ਸੁਰੱਖਿਆ ਵਧਾ ਦਿੱਤੀ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਹੁਣ ਸੁਰੱਖਿਆ ‘ਚ 15 ਦੀ ਬਜਾਏ 40 ਪੁਲਿਸ ਮੁਲਾਜ਼ਮ ਤਾਇਨਾਤ ਹੋਣਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਦੀ ਪਤਨੀ ਦੀ ਸੁਰੱਖਿਆ ਵਿਚ 15 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸੀ।
ਦਸਣਯੋਗ ਹੈ ਕਿ ਏਡੀਜੀਪੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਏਕੇ ਪਾਂਡੇ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਸੀਪੀ ਨੂੰ ਪੱਤਰ ਲਿਖਿਆ ਹੈ। ਪੱਤਰ ਵਿਚ ਪਾਂਡੇ ਨੇ ਕਿਹਾ ਹੈ ਕਿ ਲੋਕ ਗੁਰਪ੍ਰੀਤ ਕੌਰ ਦੇ ਕਾਫੀ ਨੇੜੇ ਆ ਖੜ੍ਹੇ ਹੋਏ ਸਨ, ਜੋ ਕਿ ਟਚਿੰਗ ਡਿਸਟੈਂਸ ਸੀ। ਇਸ ਲਈ ਘੇਰਾ ਬਣਾ ਕੇ ਸੁਰੱਖਿਆ ਕੀਤੀ ਜਾਵੇ ਅਤੇ 24 ਤੋਂ 25 ਜਿਲ੍ਹਾ ਪੁਲਿਸ ਤੇ ਪੁਲਿਸ ਕਰਮਚਾਰੀ ਮੁਹੱਈਆ ਕਰਵਾਏ ਜਾਣ। ਕਾਫਲੇ ਵਿਚ ਚੱਲਣ ਲਈ ਕੋਈ ਗੱਡੀ ਜਾਂ ਬੱਸ ਵੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਇੱਕ ਪ੍ਰੋਗਰਾਮ ਵਿੱਚ ਸੀਐਮ ਦੀ ਪਤਨੀ ਨੇੜੇ ਕੁਝ ਔਰਤਾਂ ਆ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਅਫਸਰ ਵਲੋਂ ਇਹ ਫੈਸਲਾ ਲਿਆ ਗਿਆ ਹੈ।