G-20 ਸੰਮੇਲਨ ਦੀ ਸ਼ੁਰੂਆਤ ਅੱਜ ਗੁਰੂ ਨਗਰੀ ਅੰਮ੍ਰਿਤਸਰ ‘ਚ ਹੋ ਚੁੱਕੀ ਹੈ। ਇਹ ਸੰਮੇਲਨ ਅੰਮ੍ਰਿਤਸਰ ਦੇ ਇਤਿਹਾਸਕ ਖਾਸਲਾ ਕਾਲਜ ਵਿਚ ਹੋ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਡੈਲੀਗੇਟਸ ਪਹੁੰਚਣੇ ਵੀ ਸ਼ੁਰੂ ਹੋ ਗਏ ਹਨ। ਜਿੰਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਆਗਤ ਕੀਤਾ ਹੈ। ਟਵੀਟ ਜਾਰੀ ਕਰਦਿਆਂ ਮੁੱਖ ਮੰਤਰੀ ਮਾਨ ਨੇ ਇਕ ਸ਼ਾਇਰਾਨਾ ਅੰਦਾਜ਼ ਵਿਚ ਮਹਿਮਾਨਾਂ ਦਾ ਸੁਆਗਤ।
ਉਹਨਾਂ ਲਿਖਿਆ, “G-20 ਦੇਸ਼ਾਂ ਦੇ ਸਾਰੇ ਡੈਲੀਗੇਟ ਅਤੇ ਮਾਣਯੋਗ ਮਹਿਮਾਨਾਂ ਦਾ ਸੀੑ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਵਾਗਤ .. ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ, ਸਾਡੇ ਘਰ ਤਸ਼ਰੀਫ਼ ਲਿਆਇਆ ਨੂੰ , ਸਾਰੇ ਪੰਜਾਬੀਆਂ ਵੱਲੋਂ ਜੀ ਆਇਆਂ ਨੂੰ….
G-20 ਦੇਸ਼ਾਂ ਦੇ ਸਾਰੇ ਡੈਲੀਗੇਟ ਅਤੇ ਮਾਣਯੋਗ ਮਹਿਮਾਨਾਂ ਦਾ ਸੀੑ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਵਾਗਤ ..
ਤੁਸੀਂ ਘਰ ਸਾਡੇ ਆਏ,
ਅਸੀਂ ਫੁੱਲੇ ਨਾ ਸਮਾਏ,
ਸਾਡੇ ਘਰ ਤਸ਼ਰੀਫ਼ ਲਿਆਇਆ ਨੂੰ ,
ਸਾਰੇ ਪੰਜਾਬੀਆਂ ਵੱਲੋਂ ਜੀ ਆਇਆਂ ਨੂੰ…. pic.twitter.com/CW3QxOGo34— Bhagwant Mann (@BhagwantMann) March 15, 2023
ਦੱਸਣਯੋਗ ਹੈ ਕਿ ਇਹ ਜੀ-20 ਸੰਮੇਲਨ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿਖੇ ਹੋ ਰਿਹਾ ਹੈ। ਇਸ ਸੰਮੇਲਨ ਦੌਰਾਨ 15 ਤੋਂ 17 ਮਾਰਚ ਤੱਕ ਸਿੱਖਿਆ ਖੇਤਰ ‘ਚ ਹੋਈਆਂ ਨਵੀਆਂ ਖੋਜਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰੋਨਾ ਕਾਲ ‘ਚ ਪੂਰੀ ਦੁਨੀਆ ‘ਚ ਸਿੱਖਿਆ ਦੇ ਖੇਤਰ ‘ਚ ਹੋ ਚੁੱਕੇ ਨੁਕਸਾਨ ‘ਤੇ ਵੀ ਚਰਚਾ ਕੀਤੀ ਜਾਣੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਇਸ ਪ੍ਰੋਗਰਾਮ ‘ਚ ਪਹੁੰਚ ਰਹੇ ਹਨ।