Meta ਐਪ WhatsApp ਵੱਲੋਂ ਆਪਣੇ ਯੂਜ਼ਰਜ਼ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਦਸ ਦਈਏ ਕਿ WhatsApp ਨੇ ਲੱਖਾਂ ਭਾਰਤੀ ਖ਼ਾਤਿਆਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਮੈਟਾ ਐਪ WhatsApp ਨੂੰ ਕੁਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਸੀ ਜਿਸ ਤੋਂ ਬਾਅਦ ਐਪ ਨੇ ਕਾਰਵਾਈ ਕਰਦਿਆਂ 29 ਲੱਖ ਭਾਰਤੀ ਖ਼ਾਤਿਆਂ ‘ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਜਾਣਕਾਰੀ ਵਟਸਐਪ ਨੇ ਆਪਣੀ ਮਹੀਨਾਵਾਰ ਉਪਭੋਗਤਾ ਸੁਰੱਖਿਆ ਰਿਪੋਰਟ ਵਿਚ ਸਾਂਝੀ ਕੀਤੀ ਹੈ। ਰਿਪੋਰਟ ਮੁਤਾਬਕ ਉਪਭੋਗਤਾਵਾਂ ਤੋਂ ਮਿਲੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦਿਆਂ ਇਨ੍ਹਾਂ ਖ਼ਾਤਿਆਂ ‘ਤੇ ਰੋਕ ਲਗਾਈ ਗਈ ਹੈ। ਇਸ ਕਦਮ ਦਾ ਮਕਸਦ ਮੰਚ ਦੀ ਦੁਰਵਰਤੋਂ ਨੂੰ ਰੋਕਣਾ ਹੈ। ਵਟਸਐਪ ਦੇ ਬੁਲਾਰੇ ਨੇ ਕਿਹਾ, “ਨਵੀਨਤਮ ਮਹੀਨਾਵਾਰ ਰਿਪੋਰਟ ਤੋਂ ਪਤਾ ਲਗਦਾ ਹੈ ਕਿ 29 ਲੱਖ ਤੋਂ ਵੱਧ ਖ਼ਾਤਿਆਂ ‘ਤੇ ਜਨਵਰੀ ਵਿਚ ਰੋਕ ਲਗਾਈ ਗਈ।” ਇਨ੍ਹਾਂ ‘ਚੋਂ 10.38 ਲੱਖ ਖ਼ਾਤੇ ਵਟਸਐਪ ਨੇ ਕੋਈ ਸ਼ਿਕਾਇਤ ਮਿਲੇ ਬਗੈਰ ਆਪਣੇ ਪੱਧਰ ‘ਤੇ ਕਾਰਵਾਈ ਕਰਦਿਆਂ ਬੈਨ ਕੀਤੇ ਹਨ।