ਫਰਾਰ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ ਲਖਬੀਰ ਲੰਡਾ NIA ਨੇ ਨਿਸ਼ਾਨੇ ‘ਤੇ ਆ ਚੁੱਕਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸ਼ਿਕੰਜਾ ਕੱਸਦਿਆਂ ਲਖਬੀਰ ਲੰਡਾ ਨੂੰ ਫੜਨ ਲਈ 15 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਮੌਕੇ ਏਜੰਸੀ ਵਲੋਂ ਇਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਲਖਬੀਰ ਲੰਡਾ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 15 ਲੱਖ ਦਾ ਇਨਾਮ ਤਾਂ ਦਿੱਤਾ ਹੀ ਜਾਵੇਗਾ ਅਤੇ ਨਾਲ ਹੀ ਨਾਲ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਇਥੇ ਦਸ ਦਈਏ ਕਿ ਹੈ ਕਿ ਲਖਬੀਰ ਲੰਡਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਦਾ ਰਹਿਣ ਵਾਲਾ ਲੰਡਾ ਇਸ ਸਮੇਂ ਕੈਨੇਡਾ ਵਿੱਚ ਲੁਕਿਆ ਹੋਇਆ ਹੈ। ਕਾਬਿਲੇਗੌਰ ਹੈ ਕਿ ਲਖਬੀਰ ਲੰਡਾ 2022 ਵਿੱਚ ਮੋਹਾਲੀ ‘ਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਰਟਰ ‘ਤੇ ਗ੍ਰਨੇਡ ਹਮਲੇ ਨਾਲ ਸਬੰਧਤ ਇੱਕ ਕੇਸ ਵਿੱਚ ਐੱਨ.ਆਈ.ਏ ਨੂੰ ਲੋੜੀਂਦਾ ਹੈ।