ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਫ਼ਿਲਮ ਅਦਾਕਾਰਾ ਪਰਿਣੀਤੀ ਚੋਪੜਾ ਇਸੇ ਮਹੀਨੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਫਿਲਹਾਲ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ। ਇਸ ਦੌਰਾਨ ਹੁਣ ਪਰਿਣੀਤੀ ਅਤੇ ਰਾਘਵ ਦਾ ਰਿਸੈਪਸ਼ਨ ਕਾਰਡ ਵਾਇਰਲ ਹੋਇਆ ਹੈ। ਇਸ ਮੁਤਾਬਕ ਦੋਹਾਂ ਦੇ ਵਿਆਹ ਦੀਆਂ ਰਸਮਾਂ ਉਦੈਪੁਰ ‘ਚ ਹੋਣਗੀਆਂ ਅਤੇ ਰਿਸੈਪਸ਼ਨ ਸ਼ਹਿਰ ਖੂਬਸੂਰਤ ਚੰਡੀਗੜ੍ਹ ‘ਚ ਹੋਵੇਗੀ। ਹਾਲਾਂਕਿ ਉਨ੍ਹਾਂ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਉਦੈਪੁਰ ‘ਚ ਵਿਆਹ ਕਰਨਗੇ
ਰਾਘਵ ਅਤੇ ਪਰਿਣੀਤੀ ਇਸ ਮਹੀਨੇ ਦੀ 24 ਤਰੀਕ ਨੂੰ ਝੀਲਾਂ ਦੇ ਸ਼ਹਿਰ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਵਿਆਹ ਪੰਜਾਬ ਦੇ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ। ਵਿਆਹ ਸਮਾਗਮ 22 ਸਤੰਬਰ ਤੋਂ ਸ਼ੁਰੂ ਹੋਣਗੇ, ਜੋ 24 ਸਤੰਬਰ ਤੱਕ ਚੱਲਣਗੇ। ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਰਿਸੈਪਸ਼ਨ ਕਾਰਡ ਸਾਹਮਣੇ ਆਇਆ ਹੈ। ਵ੍ਹਾਈਟ ਅਤੇ ਗੋਲਡਨ ਥੀਮ ਵਾਲੇ ਇਸ ਕਾਰਡ ‘ਚ ਵਿਆਹ ਦੀ ਰਿਸੈਪਸ਼ਨ ਦਾ ਵੇਰਵਾ ਲਿਖਿਆ ਹੋਇਆ ਹੈ। ਰਿਸੈਪਸ਼ਨ 30 ਸਤੰਬਰ ਨੂੰ ਚੰਡੀਗੜ੍ਹ ਦੇ ਤਾਜ ਹੋਟਲ ‘ਚ ਹੋਵੇਗੀ। ਪਹਿਲਾਂ ਦੱਸਿਆ ਗਿਆ ਸੀ ਕਿ ਇਹ ਗੁਰੂਗ੍ਰਾਮ ਵਿੱਚ ਆਯੋਜਿਤ ਕੀਤਾ ਜਾਵੇਗਾ।
ਕਈ ਵੱਡੇ ਮਹਿਮਾਨ ਆਉਣਗੇ
ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਅਤੇ ਹੋਰ ਵੀਆਈਪੀ ਸ਼ਖਸੀਅਤਾਂ ਦੇ ਠਹਿਰਣ ਲਈ ਉਦੈਵਿਲਾਸ ਵਿੱਚ ਬੁਕਿੰਗ ਕਰਵਾਈ ਗਈ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਲੀਲਾ ਪੈਲੇਸ ਨੇੜੇ ਫਤਿਹ ਪ੍ਰਕਾਸ਼ ਅਤੇ ਤਾਜ ਗਰੁੱਪ ਦੇ ਲੇਕ ਪੈਲੇਸ ਹੋਟਲ ਵਿਚ ਬੁਕਿੰਗ ਹੋ ਚੁੱਕੀ ਹੈ। ਪਰਿਣੀਤੀ ਦੀ ਭੈਣ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਵੀ ਵਿਆਹ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਇਸ ਸਾਲ 13 ਮਈ ਨੂੰ ਦਿੱਲੀ ‘ਚ ਮੰਗਣੀ ਕੀਤੀ ਸੀ। ਚਾਰ ਮਹੀਨਿਆਂ ਦੀ ਮੰਗਣੀ ਤੋਂ ਬਾਅਦ ਉਹ ਵਿਆਹ ਕਰਨ ਜਾ ਰਹੇ ਹਨ।