ਪੰਜਾਬ :ਜਲੰਧਰ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ 23 ਲੱਖ ਰੁਪਏ ਲੁੱਟੇ ਗਏ ਹਨ। ਜਾਣਕਾਰੀ ਅਨੁਸਾਰ ਲਾਡੋਵਾਲ ਟੋਲ ਪਲਾਜ਼ਾ ਦਾ ਮੈਨੇਜਰ ਆਪਣੀ ਬੋਲੈਰੋ ਕਾਰ ‘ਚ ਸਵਾਰ ਹੋ ਕੇ ਫਿਲੌਰ ਬੈਂਕ ‘ਚ ਨਕਦੀ ਜਮ੍ਹਾ ਕਰਵਾਉਣ ਲਈ ਆ ਰਿਹਾ ਸੀ। ਇਸ ਦੌਰਾਨ ਦੋ ਕਾਰਾਂ ਵਿੱਚ ਆਏ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਇਨ੍ਹਾਂ ਵਿੱਚੋਂ ਇੱਕ ਕਾਰ ਮੈਨੇਜਰ ਦੀ ਕਾਰ ਦੇ ਅੱਗੇ ਸੀ ਜਦੋਂਕਿ ਦੂਜੀ ਉਸ ਦੇ ਪਿੱਛੇ ਸੀ।
ਸੂਤਰਾਂ ਅਨੁਸਾਰ ਮੈਨੇਜਰ ਦੇ ਡਰਾਈਵਰ ਨੇ ਕਾਰ ਨੂੰ ਅੰਦਰੋਂ ਲਾਕ ਕਰ ਦਿੱਤਾ ਸੀ ਪਰ ਲੁਟੇਰਿਆਂ ਨੇ ਕਾਰ ਦੇ ਤਾਲੇ ਤੋੜ ਕੇ ਅੰਦਰੋਂ 23.30 ਲੱਖ ਰੁਪਏ ਕੱਢ ਲਏ ਅਤੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਨੇ ਪੂਰੇ ਸਬ-ਡਵੀਜ਼ਨ ‘ਚ ਹਾਈ ਅਲਰਟ ਕਰ ਦਿੱਤਾ ਅਤੇ ਵਾਹਨਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ।
ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ ਕਮਿਸ਼ਨਰੇਟ ਅਧੀਨ ਹੈ ਪਰ ਬੈਂਕ ਖਾਤਾ ਜਲੰਧਰ ਦੇ ਫਿਲੌਰ ਵਿੱਚ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।