ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਕਲਸੀਆਂ ਕਲਾਂ ਵਿਖੇ ਐਕਸਾਇਜ ਵਿਭਾਗ ਦੀ ਟੀਮ ਵੱਲੋਂ ਸੋਨੀ ਪੁੱਤਰ ਅਮਰੀਕ ਸਿੰਘ ਦੇ ਘਰ ਰੇਡ ਕੀਤੀ ਗਈ ਅਤੇ ਇਸ ਰੇਡ ਦੌਰਾਨ ਐਕਸਾਇਜ ਵਿਭਾਗ ਵੱਲੋਂ ਉਕਤ ਵਿਅਕਤੀ ਦੇ ਘਰੋਂ 1000 ਲੀਡਰ ਲਾਹਨ ਅਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਪੰਜ ਡਰੰਮ ਲਾਹਨ ਬਰਾਮਦ ਕਰਨ ਦਾ ਸਮਾਂ ਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਇਜ ਵਿਭਾਗ ਦੇ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕੀ ਉਹਨਾਂ ਨੂੰ ਮੁੱਕਬਰ ਖ਼ਾਸ ਨੇ ਇਤਾਹ ਦਿੱਤੀ ਕਿ ਸੋਨੀ ਪੁੱਤਰ ਅਮਰੀਕ ਸਿੰਘ ਆਪਣੇ ਘਰ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਜੇ ਹੁਣੇ ਰੇਡ ਕੀਤੀ ਜਾਵੇ।
ਵਿਅਕਤੀ ਦੇ ਘਰੋਂ ਵੱਡੇ ਮਾਤਰਾ ਵਿੱਚ ਸ਼ਰਾਬ ਅਤੇ ਲਾਹਨ ਬਰਾਮਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਮੁੱਕਬਰ ਖ਼ਾਸ ਦੀ ਇਤਲਾਹ ਤੇ ਉਕਤ ਵਿਅਕਤੀ ਦੇ ਘਰੋਂ ਭਾਰੀ ਮਾਤਰਾ ਵਿੱਚ ਲਾਹਨ ਅਤੇ ਸ਼ਰਾਬ ਅਤੇ ਪੰਜ ਡਰੰਮ ਬਰਾਮਦ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।