ਪੰਜਾਬ : ਪੰਜਾਬ ਕਈ ਜ਼ਿਲ੍ਹਿਆਂ ਵਿੱਚ ਅਜੇ ਵੀ ਹੜ੍ਹਾਂ ਨੇ ਲੋਕਾਂ ਨੂੰ ਮੁਸੀਬਤ ਵਿੱਚ ਪਾ ਰੱਖਿਆ ਹੈ। ਓਥੇ ਹੀ ਜੇ ਗੱਲ ਕਰੀਏ ਤਾਂ ਜਲੰਧਰ ਹਲਕਾ ਸ਼ਾਹਕੋਟ ਦੇ ਬਲੋਕ ਲੋਹੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਹੜ੍ਹ ਨੇ ਤਬਾਹੀ ਮਚਾ ਰੱਖੀ ਹੈ। ਬਲਾਕ ਲੋਹੀਆਂ ਦੇ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਹਜੇ ਵੀ ਨੀਵਾਂ ਹੁੰਦਾ ਨਜ਼ਰ ਨਹੀਂ ਆ ਰਿਹਾ। ਜਿਸ ਕਰਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਬਲਾਇਆ ਤੇ ਪਿੰਡਾਂ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਛੁੱਟੀ ਦਾ ਅੱਜ ਦੁਬਾਰਾ ਤੋਂ ਆਦੇਸ਼ ਜਾਰੀ ਕੀਤੇ ਹਨ।